ਰਵਨੀਤ ਬਿੱਟੂ ਤੋਂ ਬਾਅਦ ਹੁਣ ਰਾਜਾ ਵੜਿੰਗ ਨੂੰ ਵੀ ਖਾਲੀ ਕਰਨੀ ਪਵੇਗੀ ਸਰਕਾਰੀ ਕੋਠੀ
Saturday, Jul 06, 2024 - 02:33 AM (IST)
ਲੁਧਿਆਣਾ (ਹਿਤੇਸ਼)- ਰਵਨੀਤ ਬਿੱਟੂ ਤੋਂ ਬਾਅਦ ਲੁਧਿਆਣਾ ਦੇ ਮੌਜੂਦਾ ਐੱਮ.ਪੀ. ਰਾਜਾ ਵੜਿੰਗ ਨੂੰ ਵੀ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ। ਬਿੱਟੂ 2 ਵਾਰ ਲੁਧਿਆਣਾ ਦੇ ਐੱਮ.ਪੀ. ਰਹਿ ਚੁੱਕੇ ਹਨ। ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਦਿੱਲੀ ਦੇ ਨਾਲ ਚੰਡੀਗੜ੍ਹ ਅਤੇ ਲੁਧਿਆਣਾ ’ਚ ਵੀ ਸਰਕਾਰੀ ਕੋਠੀ ਮਿਲੀ ਹੋਈ ਸੀ ਪਰ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਜਦੋਂ ਬਿੱਟੂ ਵੱਲੋਂ ਐੱਨ.ਓ.ਸੀ. ਲੈਣ ਲਈ ਅਪਲਾਈ ਕੀਤਾ ਗਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਬਿੱਟੂ ਰੋਜ਼ ਗਾਰਡਨ ਨੇੜੇ ਸਥਿਤ ਜਿਸ ਸਰਕਾਰੀ ਕੋਠੀ ’ਚ ਲੰਬੇ ਸਮੇਂ ਤੋਂ ਰਹਿ ਰਹੇ ਸਨ, ਉਹ ਉਨ੍ਹਾਂ ਨੂੰ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਾਟ ਹੀ ਨਹੀਂ ਕੀਤੀ ਗਈ ਸੀ।
ਹੁਣ ਇਹੀ ਤਲਵਾਰ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਐੱਮ.ਪੀ. ਰਾਜਾ ਵੜਿੰਗ ’ਤੇ ਵੀ ਲਟਕਣ ਲੱਗੀ ਹੈ। ਇਹ ਸਰਕਾਰੀ ਕੋਠੀ ਲੁਧਿਆਣਾ ਦੀ ਬਜਾਏ ਚੰਡੀਗੜ੍ਹ ’ਚ ਸਥਿਤ ਹੈ ਅਤੇ ਰਾਜਾ ਵੜਿੰਗ ਨੂੰ ਵਿਧਾਇਕ ਵਜੋਂ ਮਿਲੀ ਹੋਈ ਸੀ। ਹੁਣ ਰਾਜਾ ਵੜਿੰਗ ਨੇ ਐੱਮ.ਪੀ. ਬਣਨ ਤੋਂ ਬਾਅਦ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਤਾਂ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਚੈਂਪੀਅਨ ਟੀਮ 'ਤੇ ਵਰ੍ਹ ਰਿਹਾ ਪੈਸਿਆਂ ਦਾ ਮੀਂਹ, BCCI ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਨਹੀਂ ਤਾਂ ਦੇਣਾ ਪਵੇਗਾ 160 ਗੁਣਾ ਜੁਰਮਾਨਾ
ਵਿਧਾਨ ਸਭਾ ਵੱਲੋਂ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਰਾਜਾ ਵੜਿੰਗ ਨੂੰ ਜੋ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਵਿਚ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ ਕਿਸੇ ਵਿਧਾਇਕ ਦੀ ਮੈਂਬਰੀ ਖ਼ਤਮ ਹੋਣ ਤੋਂ ਬਾਅਦ ਉਸ ਨੂੰ 15 ਦਿਨ ਦੇ ਅੰਦਰ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ। ਹਾਲਾਂਕਿ ਸਾਬਕਾ ਵਿਧਾਇਕ ਨਾ-ਮਾਤਰ ਕਿਰਾਏ ਦੇ ਨਾਲ 15 ਦਿਨ ਅਤੇ ਸਰਕਾਰੀ ਕੋਠੀ ਰੱਖ ਸਕਦੇ ਹਨ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ 160 ਗੁਣਾ ਜੁਰਮਾਨਾ ਦੇਣਾ ਪਵੇਗਾ।
ਇਹ ਵੀ ਪੜ੍ਹੋ- ਲੁਧਿਆਣਾ ਪੁਲਸ ਦੀ ਫਾਸਟ-ਟਰੈਕ ਕਾਰਵਾਈ, ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ 2 ਮੁਲਜ਼ਮ ਕੀਤੇ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e