ਹਾਈਵੇਅ ''ਤੇ ਬਣਿਆ ਇਹ ਘਰ ਹੈ ਸਰਕਾਰ ਦੇ ਵਿਰੋਧ ਦੀ ਨਿਸ਼ਾਨੀ

11/18/2017 1:22:12 PM

ਗੁਆਂਗਜੋਉ— ਚੀਨ ਦੇ ਸ਼ਹਿਰ ਗੁਆਂਗਜੋਉ 'ਚ ਹਾਈਵੇਅ 'ਤੇ ਇਕ ਘਰ ਬਣਿਆ ਹੋਇਆ ਹੈ। ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੈ ਕਿਉਂਕਿ ਆਲੇ-ਦੁਆਲੇ ਸੜਕਾਂ ਅਤੇ ਗੱਡੀਆਂ ਹਨ ਪਰ ਇਹ ਇਕੱਲਾ ਘਰ ਇੱਥੇ ਕਿਉਂ ਹੈ। ਅਸਲ 'ਚ ਇੱਥੇ ਰਿੰਗ ਰੋਡ ਬਣਾਉਣ ਲਈ ਜਦ ਪਰਿਵਾਰ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਇੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਕਾਰ ਨੇ ਇਸ ਤਰ੍ਹਾਂ ਦੀ ਸੜਕ ਬਣਾ ਦਿੱਤੀ।

PunjabKesariਕਈ ਵਾਰ ਦੇਖਿਆ ਜਾਂਦਾ ਹੈ ਕਿ ਪਿੱਛੜੇ ਇਲਾਕਿਆਂ 'ਚ ਤਰੱਕੀ ਦੇ ਪ੍ਰੋਗਰਾਮ ਬਣਦੇ ਹਨ। ਅਜਿਹੇ 'ਚ ਪੁਰਾਣੀਆਂ ਇਮਾਰਤਾਂ ਨੂੰ ਤੋੜ ਕੇ ਨਵੀਂਆਂ ਇਮਾਰਤਾਂ ਬਣਾਈਆਂ ਜਾਂਦੀਆਂ ਹਨ। ਕਈ ਵਾਰ ਕੁਝ ਘਰਾਂ ਨੂੰ ਤੋੜ ਕੇ ਸੜਕ ਦਾ ਨਿਰਮਾਣ ਕਰਵਾਇਆ ਜਾਂਦਾ ਹੈ ਪਰ ਕੁੱਝ ਲੋਕ ਆਪਣੇ ਪੁਰਾਣੇ ਘਰਾਂ ਨੂੰ ਇੰਨਾ ਕੁ ਪਿਆਰ ਕਰਦੇ ਹਨ ਕਿ ਉਹ ਇਨ੍ਹਾਂ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਇਸੇ ਲਈ ਇਸ ਪਰਿਵਾਰ ਨੇ ਵੀ ਘਰ ਨਾ ਛੱਡਣ ਲਈ ਵਿਰੋਧ ਕੀਤਾ। ਹਾਲਾਂਕਿ ਹੁਣ ਇਸ ਘਰ 'ਚ ਕੋਈ ਨਹੀਂ ਰਹਿੰਦਾ। ਫਿਰ ਵੀ ਇਸ ਇਮਾਰਤ ਨੂੰ ਸਰਕਾਰ ਦੇ ਵਿਰੋਧ ਦੀ ਨਿਸ਼ਾਨੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ।


Related News