ਓਹ ਤੇਰੀ! 5 ਕਰੋੜ ਦੀ ਹੈ ਇਹ ਟੋਪੀ, ਨਾ ਹੀਰਾ ਜੜਿਆ ਨਾ ਮੋਤੀ, ਆਖਿਰ ਕੀ ਹੈ ਖਾਸ?

Tuesday, Aug 20, 2024 - 01:54 PM (IST)

ਓਹ ਤੇਰੀ! 5 ਕਰੋੜ ਦੀ ਹੈ ਇਹ ਟੋਪੀ, ਨਾ ਹੀਰਾ ਜੜਿਆ ਨਾ ਮੋਤੀ, ਆਖਿਰ ਕੀ ਹੈ ਖਾਸ?

ਇੰਟਰਨੈਸ਼ਨਲ ਡੈਸਕ - ਜਿਸ ਟੋਪੀ ਦੀ ਕੀਮਤ ਪੰਜ ਕਰੋੜ ਰੁਪਏ ਹੈ, ਉਹ ਦੇਖ ਕੇ ਤੁਸੀਂ ਵੀ ਚੌਂਕ ਜਾਓਗੇ। ਖਾਸ ਤੌਰ 'ਤੇ ਇਸ ਦੀ ਕੀਮਤ ਨੂੰ ਸੁਣ ਕੇ। ਤੁਸੀਂ ਸੋਚ ਰਹੇ ਹੋਵੋਗੇ ਕਿ ਅਖਿਰ ਇਸ ’ਚ ਅਜਿਹਾ ਕੀ ਹੈ ਜੋ ਇਸ ਨੂੰ ਇੰਨਾ ਮਹਿੰਗਾ ਬਣਾਉਂਦਾ ਹੈ? ਕੀ ਇਸ ਨੂੰ ਪਹਿਨਣ ਨਾਲ ਕੋਈ ਜਾਦੂ ਕਰਨ ਵਾਲਾ ਪ੍ਰਭਾਵ ਹੋਵੇਗਾ?  ਚਲੋ , ਤੁਹਾਡੇ ਇਹ ਸਾਰੇ ਸਵਾਲਾਂ ਦੇ ਜਵਾਬ ਦੇਂਦੇ ਹਾਂ। ਇਹ ਖਬਰ ਸਿਨੇਮਾ ਦੇ ਸ਼ੌਕੀਨਾਂ ਲਈ ਕਾਫੀ ਦਿਲਚਸਪ ਹੈ। ਖਾਸ ਕਰਕੇ ਉਨ੍ਹਾਂ ਲਈ ਜੋ ਕਲਾਸਿਕ ਫਿਲਮਾਂ ਅਤੇ ਉਨ੍ਹਾਂ ਦੇ ਆਈਕਾਨਿਕ ਕਿਰਦਾਰਾਂ ਨਾਲ ਜੁੜੇ ਵਸਤੂਆਂ ’ਚ ਦਿਲਚਸਪੀ ਰੱਖਦੇ ਹਨ। 'ਇੰਡੀਆਨਾ ਜੋਨਸ' ਸੇਰੀਜ਼ ਦੀਆਂ ਹੋਲੀਵੁੱਡ ਫਿਲਮਾਂ ਨਾ ਸਿਰਫ ਆਪਣੀਆਂ ਰੋਮਾਂਚਕ ਕਹਾਣੀਆਂ ਲਈ ਮਸ਼ਹੂਰ ਹਨ ਸਗੋਂ ਉਨ੍ਹਾਂ ਦੇ ਕਿਰਦਾਰ ਅਤੇ ਉਨ੍ਹਾਂ ਨਾਲ ਜੁੜੇ ਪ੍ਰਤੀਕ ਵੀ ਬਹੁਤ ਮਹੱਤਵਪੂਰਣ ਹਨ।

'ਇੰਡੀਆਨਾ ਜੋਨਸ' ਸੇਰੀਜ਼ ਦੀ 1984 ’ਚ ਆਈ ਫਿਲਮ 'ਦ ਟੈਂਪਲ ਆਫ ਡੂਮ' ’ਚ ਅਦਾਕਾਰ ਹੈਰਿਸਨ ਫੋਰਡ ਨੇ ਇਕ ਟੋਪੀ ਪਹਿਨੀ ਸੀ, ਜਿਸ ਦੀ ਹਾਲ ਹੀ ’ਚ 6,30,000 ਡਾਲਰ (ਯਾਨੀ 5.28 ਕਰੋੜ ਰੁਪਏ ਤੋਂ ਜ਼ਿਆਦਾ) ’ਚ ਨੀਲਾਮੀ ਹੋਈ ਹੈ। ਹੈਰਿਸਨ ਫੋਰਡ ਇੰਡੀਆਨਾ ਜੋਨਸ ਦੇ ਕਿਰਦਾਰ ਦਾ ਇਕ ਪ੍ਰਮੁੱਖ ਹਿੱਸਾ ਹਨ ਅਤੇ ਉਨ੍ਹਾਂ ਦੀ ਪਹਿਨੀ ਟੋਪੀ ਦੀ ਇੰਨੀ ਉੱਚੀ ਬੋਲੀ ਲੱਗਣਾ ਇਹ ਦਰਸਾਉਂਦਾ ਹੈ ਕਿ ਫਿਲਮ ਦੇ ਸ਼ੌਕੀਨ ਅਤੇ ਸੰਗ੍ਰਹਿਤਾ ਕਿਸ ਹੱਦ ਤੱਕ ਇਨ੍ਹਾਂ ਵਸਤੂਆਂ ਦੀ ਕਦਰ ਕਰਦੇ ਹਨ। ਇਸ ਤਰ੍ਹਾਂ ਦੀਆਂ ਨਿਲਾਮੀਆਂ ’ਚ ਕਈ ਅਨਮੋਲ ਅਤੇ ਵੱਕਾਰੀ ਵਸਤੂਆਂ ਪੇਸ਼ ਕੀਤੀਆਂ ਜਾਂਦੀਆਂ ਹਨ, ਜੋ ਨਾ ਸਿਰਫ ਫਿਲਮਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ ਸਗੋਂ ਉਨ੍ਹਾਂ ਦੇ ਇਤਿਹਾਸਕ ਮਹੱਤਵ ਨੂੰ ਵੀ ਉਜਾਗਰ ਕਰਦੀਆਂ ਹਨ। ਇਸ ਟੋਪੀ ਦੇ ਨਾਲ-ਨਾਲ ਹੋਰ ਫਿਲਮਾਂ ਦੀਆਂ ਵਸਤੂਆਂ ਵੀ ਚੰਗੇ ਰੇਟਾਂ 'ਤੇ ਵਿਕੀਆਂ, ਜੋ ਇਹ ਦਰਸਾਉਂਦਾ ਹੈ ਕਿ ਫਿਲਮਾਂ ਦੇ ਪ੍ਰਤੀਕਾਤਮਿਕ ਆਈਟਮਜ਼ ਦਾ ਇਕ ਵਿਸ਼ੇਸ਼ ਬਾਜ਼ਾਰ ਅਤੇ ਮੁੱਲ ਹੈ।


author

Sunaina

Content Editor

Related News