ਦਫ਼ਤਰੀ ਸਮੇਂ ਤੋਂ ਬਾਅਦ ਬੌਸ ਦਾ ਫੋਨ ਜਾਂ ਮੈਸੇਜ ਕਰਨਾ ਹੁਣ ਹੋਵੇਗਾ ਗ਼ੈਰ-ਕਾਨੂੰਨੀ, ਇਸ ਦੇਸ਼ ’ਚ ਬਣਿਆ ਕਾਨੂੰਨ

11/10/2021 4:26:58 PM

ਲਿਸਬਨ : ਦਫ਼ਤਰੀ ਸਮੇਂ ਤੋਂ ਬਾਅਦ ਬੌਸ ਵੱਲੋਂ ਕਰਮਚਾਰੀ ਨੂੰ ਫੋਨ ਜਾਂ ਮੈਸੇਜ ਕਰਨਾ ਹੁਣ ਗੈਰ-ਕਾਨੂੰਨੀ ਹੋਵੇਗਾ। ਪੁਰਤਗਾਲ ਵਿਚ ਇਸ ਲਈ ਬਕਾਇਦਾ ਕਾਨੂੰੰਨ ਬਣਾਇਆ ਗਿਆ ਹੈ। ਇਸ ਤਹਿਤ ਦਫ਼ਤਰ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿਚ ਆਪਣੇ ਕਰਮਚਾਰੀਆਂ ਨੂੰ ਕੰਮ ਲਈ ਫੋਨ/ਮੈਸੇਜ ਜਾਂ ਈਮੇਲ ਕਰਨ ਵਾਲੇ ਬੌਸ ਨੂੰ ਸਜ਼ਾ ਮਿਲੇਗੀ। ਡੇਮੀ ਮੇਲ ਦੀ ਰਿਪੋਰਟ ਮੁਤਾਬਕ ਪੁਰਤਗਾਲ ਦੀ ਸੰਸਦ ਵਿਚ ਪਾਸ ਨਵੇਂ ਕਾਨੂੰਨ ਤਹਿਤ ਜੇਕਰ ਕੰਪਨੀਆਂ ਦਫ਼ਤਰੀ ਸਮੇਂ ਦੇ ਬਾਅਦ ਅਤੇ ਵੀਕੈਂਡ ਦੌਰਾਨ ਆਪਣੇ ਕਰਮਚਾਰੀਆਂ ਨੂੰ ਫੋਨ ਜਾਂ ਈਮੇਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਕੋਵਿਡ-19 ਮਹਾਮਾਰੀ ਦੇ ਬਾਅਦ ਵਧੇ ਵਰਕ ਫਰਾਮ ਹੋਮ ਕਲਚਰ ਦੇ ਬਾਅਦ ਦੇਸ਼ ਦੀ ਸੱਤਾਧਾਰੀ ਪਾਰਟੀ ਵੱਲੋਂ ਇਹ ਲੇਬਰ ਕਾਨੂੰਨ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਭਾਰਤ ਨੂੰ ਅਪੀਲ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਲਾਂਘਾ

ਇਸ ਕਾਨੂੰਨ ਤਹਿਤ ਵਰਕ ਫਰਾਮ ਹੋਮ ਦੌਰਾਨ ਕੰਪਨੀਆਂ ਨੂੰ ਬਿਜਲੀ ਅਤੇ ਇੰਟਰਨੈਟ ਬਿੱਲ ਆਦਿ ਖਰਚਿਆਂ ਦਾ ਵੀ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕਰਮਚਾਰੀ ਦਾ ਬੱਚਾ ਛੋਟਾ ਹੈ ਤਾਂ ਉਹ ਉਸ ਦੇ 8 ਸਾਲ ਦੀ ਉਮਰ ਹੋਣ ਤੱਕ ਵਰਕ ਫਰਾਮ ਹੋਮ ਕਰ ਸਕਦਾ ਹੈ। ਹਾਲਾਂਕਿ ਪੁਰਤਗਾਲ ਦੇ ਲੇਬਰ ਕਾਨੂੰਨਾਂ ਵਿਚ ਹੋਈ ਇਹ ਸੋਧ 10 ਤੋਂ ਘੱਟ ਕਰਮਚਾਰੀਆਂ ਵਾਲੀਆਂ ਕੰਪਨੀਆਂ ’ਤੇ ਲਾਗੂ ਨਹੀਂ ਹੋਵੇਗੀ। ਪੁਰਤਗਾਲ ਦੀ ਲੇਬਰ ਅਤੇ ਸਾਮਾਜਿਕ ਸੁਰੱਖਿਆ ਮੰਤਰੀ ਅਨਾ ਮੇਂਡੇਸ ਗੋਡੀਨਹੋ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵਰਕ ਫਰਾਮ ਹੋਮ ਨਵੀਂ ਅਸਲੀਅਤ ਬਣ ਗਈ ਹੈ। ਇਸ ਲਈ ਰਿਮੋਰਟ ਵਰਕਿੰਗ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਲਈ ਇਹ ਆਰਡੀਨੈਂਸ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ

ਦੱਸ ਦੇਈਏ ਕਿ ਪੁਰਤਗਾਲ ਯੂਰਪ ਦਾ ਪਹਿਲਾ ਦੇਸ਼ ਹੈ, ਜਿਸ ਨੇ ਮਹਾਮਾਰੀ ਦੇ ਬਾਅਦ ਰਿਮੋਰਟ ਵਰਕਿੰਗ ਨਿਯਮਾਂ ਵਿਚ ਬਦਲਾਅ ਕੀਤਾ ਹੈ। ਗੋਡੀਨਹੋ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਕਈ ਯੂਰਪੀਅਨ ਦੇਸ਼ਾਂ ਵਿਚ ਮੌਜੂਦ ਹਨ। ਫਰਾਂਸ, ਜਰਮਨੀ, ਇਟਲੀ ਅਤੇ ਸਲੋਵਾਕੀਆ ਵਿਚ ਅਜਿਹੇ ਲੇਬਰ ਕਾਨੂੰਨਾਂ ਦੀ ਇਜਾਜ਼ਤ ਦਿੱਤੀ ਗਈ ਹੈ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News