ਕੈਨੇਡਾ ''ਚ ਕੋਰੋਨਾ ਦਾ ਤੀਜਾ ਵੇਰੀਐਂਟ ਮਿਲਿਆ, ਓਂਟਾਰੀਓ ''ਚ ਲੱਗ ਸਕਦੀਆਂ ਹੋਰ ਪਾਬੰਦੀਆਂ
Tuesday, Feb 09, 2021 - 10:00 AM (IST)
ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਤੀਜਾ ਵੇਰੀਐਂਟ ਮਿਲਣ ਨਾਲ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਯੂ. ਕੇ. ਅਤੇ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਇਲਾਵਾ ਇਕ ਹੋਰ ਵੇਰੀਐਂਟ ਕੈਨੇਡਾ ਦੇ 7 ਸੂਬਿਆਂ ਵਿਚ ਮਿਲਿਆ ਹੈ।
ਕੈਨੇਡਾ ਵਿਚ ਪਹਿਲਾ ਮਾਮਲਾ ਓਂਟਾਰੀਓ ਸੂਬੇ ਵਿਚੋਂ ਮਿਲਿਆ ਹੈ, ਜੋ ਕਿ ਪਹਿਲਾਂ ਬ੍ਰਾਜ਼ੀਲ ਵਿਚ ਪਾਇਆ ਗਿਆ ਸੀ, ਜਿਸ ਨੂੰ ਪੀ. 1. ਵੇਰੀਐਂਟ ਨਾਂ ਦਿੱਤਾ ਗਿਆ ਹੈ।
ਦੱਸ ਦਈਏ ਕਿ ਵਿਸ਼ਵ ਭਰ ਵਿਚ ਕੈਨੇਡਾ ਦਾ ਸੂਬਾ ਓਂਟਾਰੀਓ ਹੀ ਅਜਿਹਾ ਹੈ, ਜਿੱਥੇ ਕੋਰੋਨਾ ਦੇ ਤਿੰਨੋਂ ਵੇਰੀਐਂਟ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬ੍ਰਾਜ਼ੀਲ ਦੀ ਯਾਤਰਾ ਕਰਕੇ ਕੈਨੇਡਾ ਪਰਤਿਆ ਸੀ, ਫਿਲਹਾਲ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪੂਰਾ ਧਿਆਨ ਰੱਖ ਰਹੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਸਬੰਧੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਂਟਾਰੀਓ ਵਿਚ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ।