ਆਸਟ੍ਰੇਲੀਆਈ ਗੋਲਫਰ ਜੈਰੋਡ ਨੂੰ ਤੀਜੀ ਵਾਰ ਹੋਇਆ ਕੈਂਸਰ

07/27/2017 9:32:28 AM

ਸਿਡਨੀ—ਆਸਟ੍ਰੇਲੀਆ ਦੇ ਮਸ਼ਹੂਰ ਗੋਲਫਰ ਜੈਰੋਡ ਲਾਈਲ ਨੂੰ ਤੀਜੀ ਵਾਰ ਕੈਂਸਰ ਨਾਲ ਜੂਝਣ ਕਾਰਨ ਹਸਪਤਾਲ 'ਚ ਦਾਖਲ ਹੋਣਾ ਪਿਆ ਹੈ। ਜੈਰੋਡ ਦੇ ਪਰਿਵਾਰ ਨੇ ਬੁੱਧਵਾਰ ਦੱਸਿਆ ਕਿ ਸੰਭਾਵਿਤ ਉਸ ਨੂੰ ਮਾਈਲੋਏਡ ਲਿਊਕੇਮੀਆ ਦੀ ਬੀਮਾਰੀ ਹੋਈ ਹੈ। ਇਹ ਤੀਜੀ ਵਾਰ ਹੈ, ਜਦੋਂ 35 ਸਾਲਾ ਆਸਟ੍ਰੇਲੀਆਈ ਗੋਲਫਰ ਨੂੰ ਕੈਂਸਰ ਦੀ ਬੀਮਾਰੀ ਨਾਲ ਜੂਝਣਾ ਪੈ ਰਿਹਾ ਹੈ। ਉਸ ਦਾ ਫਿਲਹਾਲ ਮੈਲਬੋਰਨ 'ਚ ਇਲਾਜ ਚੱਲ ਰਿਹਾ ਹੈ। ਆਸਟ੍ਰੇਲੀਆਈ ਗੋਲਫਰ ਕਈ ਸੈਸ਼ਨਾਂ 'ਚ ਯੂ. ਐੱਸ. ਪੀ. ਜੀ. ਏ. ਟੂਰ ਵਿਚ ਖੇਡਿਆ ਹੈ ਤੇ ਉਸ ਵੇਬ ਟੂਰ ਵਿਚ ਦੋ ਵਾਰ ਖਿਤਾਬ ਵੀ ਜਿੱਤਿਆ ਹੈ। ਉਸ ਨੂੰ ਇਸ ਤੋਂ ਪਹਿਲਾਂ ਸਾਲ 1998 ਵਿਚ ਤੇ ਫਿਰ ਸਾਲ 2012 'ਚ ਕੈਂਸਰ ਹੋਇਆ ਸੀ।


Related News