ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

Saturday, Mar 16, 2024 - 01:12 PM (IST)

ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਟੋਰਾਂਟੋ- ਕੈਨੇਡਾ ਵਿੱਚ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਉੱਥੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਰਵੇਖਣ ਕੀਤੇ ਜਾ ਰਹੇ ਹਨ। ਇਨ੍ਹਾਂ ਸਰਵੇਖਣਾਂ 'ਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਛੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਲੋਕਪ੍ਰਿਅਤਾ ਘਟਦੀ ਨਜ਼ਰ ਆ ਰਹੀ ਹੈ। ਸਰਵੇਖਣ ਮੁਤਾਬਕ ਉਨ੍ਹਾਂ ਦੀ ਲਿਬਰਲ ਪਾਰਟੀ ਵੀ ਕੰਜ਼ਰਵੇਟਿਵ ਪਾਰਟੀ ਤੋਂ ਪਛੜ ਰਹੀ ਹੈ, ਜਿਸ  ਨੂੰ ਵੇਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪ੍ਰਧਾਨ ਮੰਤਰੀ ਵਜੋਂ ਆਪਣੀ ਨੌਕਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਿਆਸਤ ਛੱਡਣ ਦਾ ਜ਼ਿਕਰ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅਗਲੀਆਂ ਚੋਣਾਂ ਤੱਕ ਅਹੁਦੇ  'ਤੇ ਬਣੇ ਰਹਿਣਗੇ।

ਇਹ ਵੀ ਪੜ੍ਹੋ: ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਵੱਲੋਂ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਦੀ ਕੀਤੀ ਸਵਾਰੀ

ਸਰਵੇਖਣਾਂ ਵਿਚ ਹੋ ਰਹੀ ਹਾਰ ਦੀ ਭਵਿੱਖਬਾਣੀ ਦਰਮਿਆਨ,ਟਰੂਡੋ ਨੇ ਫਰਾਂਸੀਸੀ ਭਾਸ਼ਾ ਦੇ ਪ੍ਰਸਾਰਕ ਰੇਡੀਓ-ਕੈਨੇਡਾ ਨੂੰ ਇੱਕ ਇੰਟਰਵਿਊ ਵਿੱਚ ਕਿਹਾ, ਮੈਂ ਹਰ ਰੋਜ਼ ਰਾਜਨੀਤੀ ਛੱਡਣ ਬਾਰੇ ਸੋਚਦਾ ਹਾਂ। ਅਸਤੀਫਾ ਦੇਣ ਦਾ ਖਿਆਲ ਹਰ ਰੋਜ਼ ਆਉਂਦਾ ਹੈ। ਇਹ ਇੱਕ ਪਾਗਲਪਣ ਭਰਿਆ ਕੰਮ (ਕਰੇਜ਼ੀ ਜੌਬ) ਹੈ ਜੋ ਮੈਂ ਕਰ ਰਿਹਾ ਹਾਂ। ਨਿਜੀ ਕੁਰਬਾਨੀ ਦੇਣੀ ਪੈਂਦੀ ਹੈ। ਬੇਸ਼ੱਕ,ਇਹ ਬਹੁਤ ਔਖਾ ਹੈ, ਈ ਵਾਰ ਇਹ ਬਿਲਕੁਲ ਵੀ ਚੰਗਾ ਨਹੀਂ ਹੁੰਦ। ਮੈਂ ਹਰਮਨ ਪਿਆਰਾ ਬਣਨ ਲਈ ਰਾਜਨੀਤੀ ਵਿੱਚ ਨਹੀਂ ਆਇਆ ਅਤੇ ਨਾ ਹੀ ਮੇਰੇ ਕੋਲ ਰਾਜਨੀਤੀ ਵਿੱਚ ਆਉਣ ਦਾ ਕੋਈ ਨਿੱਜੀ ਕਾਰਨ ਸੀ। ਮੈਂ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਸਿਆਸਤਦਾਨ ਬਣਿਆ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।

ਇਹ ਵੀ ਪੜ੍ਹੋ: ਸ਼੍ਰੀਲੰਕਾਈ ਨੇਵੀ ਨੇ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ 'ਚ 15 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਦੱਸ ਦੇਈਏ ਕਿ ਜਸਟਿਨ ਪੀਅਰੇ ਜੇਮਸ ਟਰੂਡੋ ਨਵੰਬਰ 2015 ਵਿੱਚ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਹ ਅਪ੍ਰੈਲ 2013 ਤੋਂ ਲਿਬਰਲ ਪਾਰਟੀ ਦੇ ਨੇਤਾ ਹਨ। ਟਰੂਡੋ ਅਗਸਤ 2023 ਵਿੱਚ ਆਪਣੀ ਪਤਨੀ ਸੋਫੀ ਤੋਂ ਵੱਖ ਹੋ ਗਏ ਸਨ। ਵਿਆਹ ਦੇ 18 ਸਾਲ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਦੋਵਾਂ ਦੇ 3 ਬੱਚੇ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਘਰ ’ਚ ਅੱਗ ਲੱਗਣ ਕਾਰਨ ਪੰਜਾਬੀ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News