ਇਟਲੀ ''ਚ ਹੁਣ ਭਾਰਤੀ ਧਾਰਮਿਕ ਅਸਥਾਨਾਂ ''ਤੇ ਚੋਰਾਂ ਦੀ ਅੱਖ, ਮੰਦਰ ''ਚ ਚੋਰੀ ਦੀ ਅਸਫਲ ਕੋਸ਼ਿਸ਼

Monday, Dec 13, 2021 - 03:10 PM (IST)

ਰੋਮ (ਕੈਂਥ) ਇਟਲੀ ਵਿੱਚ ਪਹਿਲਾਂ ਭਾਰਤੀ ਲੋਕਾਂ ਦੇ ਘਰਾਂ ਵਿੱਚੋ ਚੋਰਾਂ ਨੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਤੇ ਹੁਣ ਇਹਨਾਂ ਚੋਰਾਂ ਦੀ ਅੱਖ ਭਾਰਤੀ ਧਾਰਮਿਕ ਅਸਥਾਨਾਂ 'ਤੇ ਜਾਪਦੀ ਹੈ।ਇਸ ਦੇ ਮੱਦੇ ਨਜ਼ਰ ਇਟਲੀ ਦੇ ਜ਼ਿਲ੍ਹਾ ਕਰਮੋਨਾ ਵਿੱਚ ਪੈਂਦੇ ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਚੋਰਾਂ ਵੱਲੋ ਗੋਲਕ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ।ਇਸ ਸਾਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਬੀਤੀ ਰਾਤ  4 ਅਣਪਛਾਤੇ ਵਿਅਕਤੀਆਂ ਦੁਆਰਾ ਮੰਦਰ ਦੀ ਗੋਲਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚੋਂ 2 ਵਿਅਕਤੀ ਕਾਰ ਵਿੱਚ ਹੀ ਸਵਾਰ ਸਨ, ਜਦੋਂ ਕਿ 2 ਵਿਅਕਤੀਆਂ ਨੇ ਮੰਦਰ ਦੇ ਅੰਦਰ ਆ ਕੇ ਗੋਲਕ ਨੂੰ ਚੁੱਕ ਕੇ ਲਿਜਾਣ ਦਾ ਅਸਫਲ ਯਤਨ ਕੀਤਾ।

PunjabKesari

ਇਹ ਕਥਿਤ ਚੋਰ ਮੰਦਰ ਦੀ ਗੋਲਕ ਨੂੰ ਮੰਦਰ ਦੇ ਹਾਲ ਦੇ ਮੇਨ ਗੇਟ ਤੱਕ ਲਿਜਾਣ ਵਿੱਚ ਸਫ਼ਲ ਹੋ ਗਏ ਪਰ ਮੰਦਰ ਦੇ ਪੁਜਾਰੀ ਪੰਡਤ ਭਾਉਮੀ ਕੁਮਾਰ ਨੇ ਜਦੋਂ ਖੜਕਾ ਸੁਣਿਆ ਤਾਂ ਉਹ ਮੰਦਰ ਦੇ ਹਾਲ ਵਿੱਚ ਪਹੁੰਚ ਗਏ, ਜਿਸ ਨੂੰ ਦੇਖ ਮੰਦਰ ਵਿਚ ਚੋਰੀ ਕਰਨ ਆਏ   ਅਣਪਛਾਤੇ ਵਿਅਕਤੀ ਗੋਲਕ ਨੂੰ ਮੰਦਰ ਦੇ ਮੁੱਖ ਹਾਲ ਦੇ ਦਰਵਾਜ਼ੇ ਕੋਲ ਛੱਡ ਕੇ ਕਾਰ ਵਿੱਚ ਨੌਂ ਦੋ ਗਿਆਰਾਂ ਹੋ ਗਏ।ਜਿਸ ਕਾਰਨ ਚੋਰੀ ਦੀ ਇਹ ਘਟਨਾ ਨਾਕਾਮ ਹੋ ਗਈ।ਅਨਿਲ ਕੁਮਾਰ ਲੋਧੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ H-1B ਸਬੰਧੀ ਨਵਾਂ ਬਿੱਲ ਪੇਸ਼, ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ

ਜ਼ਿਕਰਯੋਗ ਹੈ ਕਿ ਇਟਲੀ ਵਿੱਚ ਬੇਸ਼ੱਕ ਪ੍ਰਸ਼ਾਸਨ ਦਾ ਸੁੱਰਖਿਆ ਤਾਣਾ-ਬਾਣਾ ਬਹੁਤ ਸਖ਼ਤ ਹੈ ਪਰ ਇਸ ਦੇ ਬਾਵਜੂਦ ਭਾਰਤੀ ਲੋਕਾਂ ਦਾ ਇਹਨਾਂ ਗੁੰਮਨਾਮ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਨੁਕਸਾਨ ਹੁਣ ਤੱਕ ਕੀਤਾ ਜਾ ਚੁੱਕਾ ਹੈ ਤੇ ਪੁਲਸ ਚੋਰੀ ਦੀਆਂ ਵਾਰਦਾਤਾਂ ਵਿੱਚ ਕੋਈ ਸੁਰਾਗ ਨਹੀ ਲੱਭ ਸਕੀ।ਇਸ ਲਈ ਇਟਲੀ ਦੇ ਭਾਰਤੀ ਲੋਕ ਆਪਣੇ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਚੌਕੰਨੇ ਹੋ ਕਰਨ, ਨਹੀ ਤਾਂ ਪਛਤਾਣਾ ਪੈ ਸਕਦਾ ਹੈ।


Vandana

Content Editor

Related News