ਲੰਡਨ ''ਚ 1 ਅਰਬ ਤੋਂ ਵੱਧ ਦੇ ਗਹਿਣੇ, ਹੈਂਡਬੈਗ ਅਤੇ ਨਕਦੀ ਚੋਰੀ ਕਰਨ ਵਾਲੇ ਚੋਰ ਦੀ ਭਾਲ ''ਚ ਜੁਟੀ ਪੁਲਸ

Wednesday, Jan 01, 2025 - 02:47 PM (IST)

ਲੰਡਨ ''ਚ 1 ਅਰਬ ਤੋਂ ਵੱਧ ਦੇ ਗਹਿਣੇ, ਹੈਂਡਬੈਗ ਅਤੇ ਨਕਦੀ ਚੋਰੀ ਕਰਨ ਵਾਲੇ ਚੋਰ ਦੀ ਭਾਲ ''ਚ ਜੁਟੀ ਪੁਲਸ

ਲੰਡਨ (ਏਜੰਸੀ)- ਲੰਡਨ ਪੁਲਸ ਇੱਕ ਚੋਰ ਦੀ ਭਾਲ ਕਰ ਰਹੀ ਹੈ ਜੋ ਇੱਕ ਘਰ ਵਿੱਚ ਦਾਖਲ ਹੋ ਕੇ ਡਿਜ਼ਾਈਨਰ ਹੈਂਡਬੈਗ ਅਤੇ 1.32 ਕਰੋੜ ਅਮਰੀਕੀ ਡਾਲਰ (1 ਅਰਬ ਰੁਪਏ ਤੋਂ ਵੱਧ) ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਹੈ। ਬ੍ਰਿਟਿਸ਼ ਮੀਡੀਆ ਅਨੁਸਾਰ ਮਕਾਨ ਦੇ ਮਾਲਕਾਂ ਦੀ ਪਛਾਣ ਇੱਕ ਇੰਸਟਾਗ੍ਰਾਮ ਇੰਨਫਲੂਸਰ ਅਤੇ ਪੇਸ਼ੇ ਤੋਂ ਡਿਵੈਲਪਰ ਉਨ੍ਹਾਂ ਦੇ ਪਤੀ ਦੇ ਰੂਪ ਵਿਚ ਹੋਈ ਹੈ, ਜੋ 7 ਦਸੰਬਰ ਨੂੰ ਚੋਰੀ ਦੇ ਸਮੇਂ ਘਰ ਨਹੀਂ ਸਨ। ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਹਾਲਾਂਕਿ ਕਰਮਚਾਰੀ ਘਰ ਵਿੱਚ ਸਨ ਅਤੇ ਘਰ ਦੀ ਰਾਖੀ ਕਰਨ ਵਾਲੀ ਇੱਕ ਔਰਤ ਦਾ ਹਥਿਆਰਬੰਦ ਚੋਰ ਨਾਲ ਸਾਹਮਣਾ ਵੀ ਹੋਇਆ। ਮੈਟਰੋਪੋਲੀਟਨ ਪੁਲਸ ਦੇ ਡਿਟੈਕਟਿਵ ਕਾਂਸਟੇਬਲ ਪਾਉਲੋ ਰੌਬਰਟਸ ਨੇ ਸੋਮਵਾਰ ਨੂੰ ਚੋਰੀ ਦਾ ਖੁਲਾਸਾ ਹੋਣ ਤੋਂ ਬਾਅਦ ਕਿਹਾ, 'ਇੱਕ ਹਥਿਆਰਬੰਦ ਸ਼ੱਕੀ ਘਰ ਵਿੱਚ ਦਾਖਲ ਹੋਇਆ ਅਤੇ ਅਪਰਾਧ ਨੂੰ ਅੰਜਾਮ ਦਿੱਤਾ।'

ਘਰ ਵਿੱਚੋਂ ਚੋਰੀ ਹੋਈਆਂ ਵਸਤਾਂ ਵਿੱਚ 10.73 ਕੈਰੇਟ ਦੀ ਹੀਰੇ ਦੀ ਅੰਗੂਠੀ, ਹੀਰੇ ਅਤੇ ਨੀਲਮ ਨਾਲ ਜੜੀ ਸੋਨੇ ਦੀ ਕਲਿੱਪ ਸ਼ਾਮਲ ਹੈ। ਇਸ ਤੋਂ ਇਲਾਵਾ 16 ਲੱਖ ਰੁਪਏ ਤੋਂ ਵੱਧ (1,89,00 ਅਮਰੀਕੀ ਡਾਲਰ) ਦੇ ਹੈਂਡਬੈਗ ਵੀ ਚੋਰੀ ਹੋਏ ਹਨ। ਮਕਾਨ ਮਾਲਕਾਂ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 6,28,000 ਅਮਰੀਕੀ ਡਾਲਰ (5 ਕਰੋੜ ਰੁਪਏ ਤੋਂ ਵੱਧ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜੇਕਰ ਚੋਰੀ ਦਾ ਸਾਮਾਨ ਬਰਾਮਦ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਕੀਮਤ ਦਾ 10 ਫੀਸਦੀ ਵਾਧੂ ਇਨਾਮ ਵਜੋਂ ਦਿੱਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਸ਼ੱਕੀ ਦੂਜੀ ਮੰਜ਼ਿਲ ਦੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋਇਆ। 


author

cherry

Content Editor

Related News