ਵਿਦਿਆਰਥੀਆਂ ਲਈ ਐਲਾਨ ਹੋਈਆਂ ਇਹ ਛੁੱਟੀਆਂ

Friday, Dec 27, 2024 - 01:57 PM (IST)

ਵਿਦਿਆਰਥੀਆਂ ਲਈ ਐਲਾਨ ਹੋਈਆਂ ਇਹ ਛੁੱਟੀਆਂ

ਸੈਨ ਫਰਾਂਸਿਸਕੋ (ਏਜੰਸੀ)- ਅਮਰੀਕਾ ਦੇ ਓਹੀਓ ਵਿਚ ਹਿੰਦੂ ਵਿਦਿਆਰਥੀਆਂ ਨੂੰ ਹਰ ਸਾਲ ਦੀਵਾਲੀ ਦੀ ਛੁੱਟੀ ਅਤੇ 2 ਹੋਰ ਹਿੰਦੂ ਛੁੱਟੀਆਂ ਮਿਲਣਗੀਆਂ। ਇਕ ਭਾਰਤੀ ਅਮਰੀਕੀ ਸੈਨੇਟਰ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਅਮਰੀਕੀ ਸੈਨੇਟਰ ਨੀਰਜ ਅੰਤਾਨੀ ਵੱਲੋਂ ਸਪਾਂਸਰ ਕੀਤੇ ਗਏ ਇੱਕ ਬਿੱਲ ਨੂੰ ਓਹੀਓ ਸੈਨੇਟ ਨੇ ਪਾਸ ਕਰ ਦਿੱਤਾ ਸੀ, ਜਿਸ ਨੂੰ ਹੁਣ ਗਵਰਨਰ ਮਾਈਕ ਡਿਵਾਈਨ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ। ਅੰਤਾਨੀ ਨੇ ਕਿਹਾ ਕਿ ਮੇਰੇ ਵੱਲੋਂ ਸਪਾਂਸਰ ਇਸ ਬਿੱਲ ਕਾਰਨ ਓਹੀਓ ਵਿੱਚ ਹਰ ਹਿੰਦੂ ਵਿਦਿਆਰਥੀ 2025 ਤੋਂ ਹਰ ਸਾਲ ਦੀਵਾਲੀ 'ਤੇ ਛੁੱਟੀ ਲੈ ਸਕੇਗਾ। ਇਹ ਓਹੀਓ ਦੇ ਹਿੰਦੂਆਂ ਲਈ ਇੱਕ ਸ਼ਾਨਦਾਰ ਪਲ ਹੈ।"

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਦੇ ਸਾਬਕਾ PM ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ

ਅੰਤਾਨੀ ਨੇ ਕਿਹਾ ਕਿ ਓਹੀਓ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਹਰ ਵਿਦਿਆਰਥੀ ਨੂੰ ਦੀਵਾਲੀ 'ਤੇ ਛੁੱਟੀ ਦਿੱਤੀ ਹੈ। ਅੰਤਾਨੀ ਓਹੀਓ ਦੇ ਇਤਿਹਾਸ ਵਿਚ ਪਹਿਲੇ ਹਿੰਦੂ ਅਮਰੀਕੀ ਸੈਨੇਟਰ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਿੰਦੂ ਵਿਦਿਆਰਥੀ 2 ਹੋਰ ਧਾਰਮਿਕ ਛੁੱਟੀਆਂ ਲੈ ਸਕਣਗੇ। ਇਸ ਦੇ ਲਈ ਉਨ੍ਹਾਂ ਕੋਲ ਕਈ ਵਿਕਲਪ ਹੋਣਗੇ। ਇਸ ਤਹਿਤ ਗੁਜਰਾਤੀ ਹਿੰਦੂ ਵਿਦਿਆਰਥੀ ਨਵਰਾਤਰੀ (ਅੰਨਕੂਟ), ਬੀ.ਏ.ਪੀ.ਐੱਸ. ਦੇ ਸ਼ਰਧਾਲੂ ਸਵਾਮੀ ਮਹਾਰਾਜ ਜੈਅੰਤੀ, ਸਵਾਮੀਨਾਰਾਇਣ ਸ਼ਰਧਾਲੂ ਹਰੀ ਜੈਅੰਤੀ, ਤੇਲਗੂ ਵਿਦਿਆਰਥੀ ਉਗਾਦੀ, ਤਾਮਿਲ ਵਿਦਿਆਰਥੀ ਪੋਂਗਲ, ਬੰਗਾਲੀ ਹਿੰਦੂ ਵਿਦਿਆਰਥੀ ਦੁਰਗਾ ਪੂਜਾ, ਪੰਜਾਬੀ ਹਿੰਦੂ ਵਿਦਿਆਰਥੀ ਲੋਹੜੀ ਅਤੇ ਇਸਕੋਨ ਸ਼ਰਧਾਲੂ ਕ੍ਰਿਸ਼ਨ ਜਨਮ ਅਸ਼ਟਮੀ ਦੀ ਛੁੱਟੀ ਲੈ ਸਕਣਗੇ। ਓਹੀਓ ਦੇ ਸਿੱਖਿਆ ਵਿਭਾਗ ਮੁਤਾਬਕ 2025 ਵਿੱਚ ਦੀਵਾਲੀ ਲਈ 20 ਅਤੇ 21 ਅਕਤੂਬਰ ਦੀ ਤਾਰੀਖ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ: ਚੋਣਾਂ ਮਗਰੋਂ ਹੋਈ ਹਿੰਸਾ, ਜੇਲ੍ਹ 'ਚੋਂ ਭੱਜ ਗਏ 6 ਹਜ਼ਾਰ ਕੈਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News