ਸਮਰਥਨ ਹਾਸਲ ਕਰਨ ਲਈ ਥੇਰੇਸਾ ਨੇ ਬ੍ਰੈਗਜ਼ਿਟ ਸਮਝੌਤੇ 'ਚ ਕੀਤਾ ਬਦਲਾਅ
Tuesday, May 21, 2019 - 09:12 PM (IST)

ਲੰਡਨ— ਬ੍ਰਿਟੇਨ ਸਰਕਾਰ ਨੇ ਬ੍ਰੈਗਜ਼ਿਟ ਸਮਝੌਤੇ ਲਈ ਸੰਸਦ ਦਾ ਸਮਰਥਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਮੰਗਲਵਾਰ ਨੂੰ ਯੂਰਪੀ ਸੰਘ ਤੋਂ ਵੱਖ ਹੋਣ ਦੀਆਂ ਸ਼ਰਤਾਂ 'ਚ ਬਦਲਾਅ ਨੂੰ ਲੈ ਕੇ ਚਰਚਾ ਕੀਤੀ। ਬ੍ਰੈਗਜ਼ਿਟ ਸਮਝੌਤੇ 'ਤੇ ਸਮਰਥਨ ਹਾਸਲ ਕਰਨ ਲਈ ਕੈਬਨਿਟ ਨੇ ਬੈਠਕ ਕੀਤੀ।
ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਨ੍ਹਾਂ ਨਵੀਂਆਂ ਸ਼ਰਤਾਂ ਨੂੰ 'ਸਾਹਸੀ ਪੇਸ਼ਕਸ਼' ਦੱਸਿਆ ਹੈ। ਹਾਲਾਂਕਿ ਇਸ ਮੁੱਦੇ 'ਤੇ ਵੰਡੇ ਹੋਏ ਮੰਤਰੀ ਇਸ ਤਰ੍ਹਾਂ ਦੀ ਫੇਰਬਦਲ ਦਾ ਸ਼ਾਇਦ ਸਮਰਥਨ ਕਰਨ। ਸੰਸਦ ਵੀ ਤਿੰਨ ਵਾਰ ਸਮਝੌਤੇ ਦੀਆਂ ਸ਼ਰਤਾਂ ਨੂੰ ਖਾਰਜ ਕਰ ਚੁੱਕੀ ਹੈ। ਬ੍ਰਿਟੇਨ ਨੂੰ 29 ਮਾਰਚ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਸੀ ਪਰ ਸਿਆਸੀ ਵਿਰੋਧ ਦੇ ਵਿਚਾਲੇ ਸਮਾਂ ਵਧਾ ਕੇ 31 ਅਕਤੂਬਰ ਤੱਕ ਕਰ ਦਿੱਤਾ ਗਿਆ। ਪਿਛਲੇ ਹਫਤੇ ਮੇਅ ਦੀ ਕੰਜ਼ਰਵੇਟਿਵ ਪਾਰਟੀ ਤੇ ਵਿਰੋਧੀ ਲੇਬਰ ਪਾਰਟੀ ਵਿਚਾਲੇ ਸੁਲਾਹ ਦੀ ਗੱਲਬਾਤ ਵੀ ਸਫਲ ਨਹੀਂ ਹੋ ਸਕੀ। ਮੇਅ ਨੇ ਕਿਹਾ ਹੈ ਕਿ ਉਹ ਜੂਨ ਦੀ ਸ਼ੁਰੂਆਤ 'ਚ ਇਕ ਵਾਰ ਫਿਰ ਕੋਸ਼ਿਸ਼ ਕਰਦੇ ਹੋਏ ਸੰਸਦ ਮੈਂਬਰਾਂ ਨੂੰ ਵੱਖ ਹੋਣ ਦੀਆਂ ਸ਼ਰਤਾਂ ਲਾਗੂ ਕਰਨ ਵਾਲੇ ਸਮਝੌਤੇ ਦੇ ਬਿੱਲ 'ਤੇ ਵੋਟ ਦੇਣ ਲਈ ਕਹਿਣਗੇ।