ਥੈਰੇਸਾ ਮੇਅ ਦੇ ਅਸਤੀਫੇ ਲਈ ਕੰਜ਼ਰਵੇਟਿਵ ਪਾਰਟੀ ਬੁਲਾਏਗੀ ਸੰਸਦ ਸੈਸ਼ਨ

04/20/2019 8:42:31 AM

ਲੰਡਨ, (ਇੰਟ.)– ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਲਈ ਕੰਜ਼ਰਵੇਟਿਵ ਪਾਰਟੀ ਨੇ ਸੰਸਦ ਦਾ ਸੈਸ਼ਨ ਬੁਲਾਉਣ ਦੀ ਯੋਜਨਾ ਬਣਾਈ ਹੈ, ਹਾਲਾਂਕਿ ਥੈਰੇਸਾ ਕਹਿ ਚੁੱਕੀ ਹੈ ਕਿ ਬ੍ਰੈਗਜ਼ਿਟ ਵਾਰਤਾ ਦਾ ਅਗਲਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਉਹ ਆਪਣੇ ਅਹੁਦੇ ਤੋਂ ਹਟ ਜਾਏਗੀ। ਉਨ੍ਹਾਂ ਨੇ ਕਥਿਤ ਤੌਰ 'ਤੇ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ ਵਿਚ ਅਸਤੀਫਾ ਦੇਣ ਲਈ ਤਿਆਰ ਹੈ।


ਹਾਲਾਂਕਿ ਉਨ੍ਹਾਂ ਨੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਡਾਊਨਿੰਗ ਸਟ੍ਰੀਟ ਵਲੋਂ ਜਾਰੀ ਕੀਤੇ ਗਏ ਉਨ੍ਹਾਂ ਦੇ ਭਾਸ਼ਣ ਦੇ ਸਿੱਟਿਆਂ ਅਨੁਸਾਰ ਦੇਸ਼ ਅਤੇ ਸਾਡੀ ਪਾਰਟੀ ਦੇ ਲਈ ਜੋ ਸਹੀ ਹੈ, ਉਸ ਨੂੰ ਕਰਨ ਲਈ ਮੈਂ ਇਸ ਨੌਕਰੀ ਨੂੰ ਛੱਡਣ ਲਈ ਤਿਆਰ ਹਾਂ। ਉਨ੍ਹਾਂ ਕਿਹਾ,''ਮੈਂ ਇਸ ਕਮਰੇ ਵਿਚ ਸਭ ਨੂੰ ਡੀਲ ਦਾ ਸਮਰਥਨ ਕਰਨ ਲਈ ਕਹਿੰਦੀ ਹਾਂ ਤਾਂ ਕਿ ਅਸੀਂ ਬ੍ਰਿਟਿਸ਼ ਲੋਕਾਂ ਦੇ ਫੈਸਲੇ ਨੂੰ ਪੂਰਾ ਕਰਨ ਲਈ ਆਪਣੇ ਇਤਿਹਾਸਕ ਫਰਜ਼ ਨੂੰ ਪੂਰਾ ਕਰ ਸਕੀਏ।''


Related News