ਈਰਾਨ ’ਤੇ ਵੀ ਹੋਵੇਗਾ ਹਮਲਾ, 2026 ਤੱਕ ਦੁਨੀਆ ’ਚ ਉਥਲ-ਪੁਥਲ ਦਾ ਦੌਰ ਰਹੇਗਾ ਜਾਰੀ

Tuesday, Oct 31, 2023 - 01:51 PM (IST)

ਈਰਾਨ ’ਤੇ ਵੀ ਹੋਵੇਗਾ ਹਮਲਾ, 2026 ਤੱਕ ਦੁਨੀਆ ’ਚ ਉਥਲ-ਪੁਥਲ ਦਾ ਦੌਰ ਰਹੇਗਾ ਜਾਰੀ

ਜਲੰਧਰ (ਧਵਨ) – ਇਜ਼ਰਾਈਲ ਅਤੇ ਹਮਾਸ ਵਿਚਾਲੇ ਛਿੜੀ ਜੰਗ ਛੇਤੀ ਖਤਮ ਹੋਣ ਦੇ ਆਸਾਰ ਨਹੀਂ ਹਨ। ਇਹ ਜੰਗ ਇਕ ਸਾਲ ਦੀ ਲੰਬੀ ਮਿਆਦ ਤੱਕ ਚੱਲ ਸਕਦੀ ਹੈ ਅਤੇ ਇਸ ’ਚ ਲਗਾਤਾਰ ਅਮਰੀਕਾ ਦੀ ਹਿੱਸੇਦਾਰੀ ਵਧਦੀ ਜਾਵੇਗੀ। ਦਿੱਲੀ ਦੀ ਜੋਤਿਸ਼ਚਾਰਿਆ ਮਨੀਜਾ ਆਹੂਜਾ ਅਨੁਸਾਰ ਇਸ ਜੰਗ ’ਚ ਅਜੇ ਵੱਡੇ ਪੱਧਰ ’ਤੇ ਖੂਨ-ਖਰਾਬਾ ਹੋਣਾ ਬਾਕੀ ਹੈ। 20 ਨਵੰਬਰ ਤੋਂ ਖੂਨ-ਖਰਾਬਾ ਹੋਰ ਵੱਧ ਜਾਵੇਗਾ ਕਿਉਂਕਿ ਰਾਹੂ-ਕੇਤੂ ਵੀ ਆਪਣੀ ਰਾਸ਼ੀ ਬਦਲ ਚੁੱਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਕੈਨੇਡੀਅਨ ਚਿੰਤਤ, ਕਰ ਰਹੇ ਇਹ ਮੰਗ

ਉਨ੍ਹਾਂ ਦੱਸਿਆ ਕਿ 2020 ਤੋਂ ‘ਖੰਡ ਪ੍ਰਲਯ’ ਦਾ ਸਮਾਂ ਕਲਯੁੱਗ ’ਚ ਸ਼ੁਰੂ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਕੋਰੋਨਾ ਨੇ ਮਨੁੱਖੀ ਜੀਵਨ ’ਤੇ ਮਾੜਾ ਅਸਰ ਪਾਇਆ ਅਤੇ ਜੰਗ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਹਿੰਸਾ ਅਤੇ ਜੰਗ ਦਾ ਤਾਂਡਵ ਹੋਰ ਵਧੇਗਾ। ਬੀਤੇ ਦਿਨੀਂ ਲੱਗੇ ਚੰਦਰ ਗ੍ਰਹਿਣ ਦੀ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਜ਼ਰਾਈਲ ਦੀ ਕੁੰਡਲੀ ’ਚ 8ਵੇਂ ਘਰ ’ਚ ਲੱਗਾ, ਜਿਥੇ ਪਹਿਲਾਂ ਤੋਂ ਰਾਹੂ ਬੈਠਾ ਹੋਇਆ ਹੈ, ਇਸ ਲਈ ਇਜ਼ਰਾਈਲ ਨੂੰ ਅਜੇ ਜੰਗ ’ਚ ਹੋਰ ਜੂਝਣਾ ਪਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਕੈਲੀਫੋਰਨੀਆ 'ਚ ਲੁਟੇਰਿਆਂ ਨੇ ਹਿੰਦੂ ਮੰਦਰ 'ਚ ਲਾਈ ਸੰਨ੍ਹ, ਦਾਨ ਪੇਟੀ ਕੀਤੀ ਚੋਰੀ

ਉਨ੍ਹਾਂ ਕਿਹਾ ਕਿ ਭਾਰਤ ਨੂੰ ਵੀ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਸਾਵਧਾਨ ਰਹਿਣਾ ਪਵੇਗਾ। ਚੀਨ ਅਤੇ ਪਾਕਿਸਤਾਨ 2024 ’ਚ ਭਾਰਤੀ ਸਰਹੱਦਾਂ ਨਾਲ ਛੇੜਛਾੜ ਕਰ ਸਕਦੇ ਹਨ ਅਤੇ 2025 ’ਚ ਉਹ ਜ਼ਿਆਦਾ ਦਖਲ ਦੇਣਗੇ। ਉਨ੍ਹਾਂ ਕਿਹਾ ਕਿ ਚੰਦਰ ਗ੍ਰਹਿਣ ਮੇਖ ਰਾਸ਼ੀ ਅਸ਼ਵਨੀ ਨਕਸ਼ਤਰ ’ਚ ਲੱਗਾ ਹੈ, ਇਸ ਲਈ ਕਈ ਦੇਸ਼ਾਂ ਦੀ ਸ਼ਮੂਲੀਅਤ ਜੰਗ ’ਚ ਵਧਦੀ ਜਾਵੇਗੀ। ਖੰਡ ਪ੍ਰਲਯ ਬਾਰੇ ਉਨ੍ਹਾਂ ਕਿਹਾ ਕਿ ਇਹ 30 ਸਾਲਾਂ ਦਾ ਸਮਾਂ ਹੈ, ਜੋ ਕਿ 2050 ਤੱਕ ਚੱਲੇਗਾ। ਇਸ ਲਈ ਇਹ ਸਮਾਂ ਮਨੁੱਖੀ ਨਜ਼ਰੀਏ ਨਾਲ ਸਹੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਰਾਹੂ-ਕੇਤੂ ਦੇ ਰਾਸ਼ੀ ਬਦਲਣ ਨਾਲ ਹੁਣ ਇਹ ਤੈਅ ਹੈ ਕਿ ਅਮਰੀਕਾ ਨੂੰ ਇਨ੍ਹਾਂ ਜੰਗਾਂ ’ਚ ਅੱਗੇ ਆਉਣਾ ਪਵੇਗਾ ਅਤੇ ਇਹ ਮੱਧ ਨਵੰਬਰ ਤੋਂ ਦਿਖਾਈ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News