2025 ’ਚ ਹੋ ਸਕਦੀ ਹੈ ਅਮਰੀਕਾ ਤੇ ਚੀਨ ਦਰਮਿਆਨ ਜੰਗ!

Sunday, Jan 29, 2023 - 10:46 AM (IST)

2025 ’ਚ ਹੋ ਸਕਦੀ ਹੈ ਅਮਰੀਕਾ ਤੇ ਚੀਨ ਦਰਮਿਆਨ ਜੰਗ!

ਨਵੀਂ ਦਿੱਲੀ (ਵਿਸੇਸ਼)– ਗਲੋਬਲ ਟਾਈਮਜ਼ ਨੇ ਇਕ ਅਮਰੀਕੀ ਜਨਰਲ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਚੀਨ ਤੇ ਅਮਰੀਕਾ ਦਰਮਿਆਨ 2025 ’ਚ ਜੰਗ ਛਿੜ ਸਕਦੀ ਹੈ।

ਰਿਪੋਰਟ ਮੁਤਾਬਕ ਇਕ ਫੋਰ ਸਟਾਰ ਅਮਰੀਕੀ ਜਨਰਲ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਦੋ ਸਾਲਾਂ ’ਚ ਦੋਵਾਂ ਦੇਸ਼ਾਂ ਵਿਚਾਲੇ ਜੰਗ ਹੋ ਸਕਦੀ ਹੈ। ਸੰਭਾਵਨਾ ਹੈ ਕਿ ਇਹ ਜੰਗ ਤਾਈਵਾਨ ਖੇਤਰ ਸਬੰਧੀ ਹੋਵੇ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ-ਕੈਨੇਡਾ ਸਰਹੱਦ ਨੇੜੇ ਬੱਸ ਅਤੇ ਟਰੱਕ ਦੀ ਟੱਕਰ, 6 ਲੋਕਾਂ ਦੀ ਮੌਤ

ਗਲੋਬਲ ਟਾਈਮਜ਼ ਮੁਤਾਬਕ ਹਾਲ ਹੀ ’ਚ ਚੀਨੀ ਮਾਹਿਰਾਂ ਨੇ ਉਕਤ ਅਮਰੀਕੀ ਅਧਿਕਾਰੀ ਦੇ ਇਕ ਦਸਤਾਵੇਜ਼ ਬਾਰੇ ਪਤਾ ਲਗਾਇਆ ਹੈ, ਜਿਸ ’ਚ ਜੰਗ ਲਈ ਉਸ ਦੀ ਕਮਾਨ ’ਚ ਅਮਰੀਕੀ ਫੌਜ ਦੀਆਂ ਟੁਕੜੀਆਂ ਤਿਆਰੀ ਕਰ ਰਹੀਆਂ ਹਨ। ਐੱਨ. ਬੀ. ਸੀ. ਨਿਊਜ਼ ਨੇ ਸ਼ੁੱਕਰਵਾਰ ਨੂੰ ਅਮਰੀਕੀ ਜਨਰਲ ਮਾਈਕਲ ਮਿਨਿਹਾਨ, ਜੋ ਕਿ ਏਅਰ ਮੋਬਿਲਿਟੀ ਕਮਾਂਡ (ਏ. ਐੱਮ. ਸੀ.) ਦੇ ਮੁਖੀ ਹਨ, ਦੀਆਂ ਗੁਪਤ ਫਾਈਲਾਂ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ।

ਇਸ ’ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਅਨੁਮਾਨ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਜੰਗ 2025 ’ਚ ਹੋਵੇਗੀ। ਅਮਰੀਕਾ ਤੇ ਤਾਈਵਾਨ ’ਚ ਖੇਤਰੀ ਅਧਿਕਾਰੀ ਚੋਣਾਂ ’ਚ ਰੁੱਝੇ ਹੋਣਗੇ। ਚੀਨ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News