ਦੁਨੀਆਭਰ 'ਚ ਹੋ ਰਹੀਆਂ ਮੌਤਾਂ 'ਤੇ ਚਿੰਤਤ WHO, ਕਿਹਾ, 'ਅਜੇ ਢਿੱਲ ਦੇਣ ਦਾ ਸਮਾਂ ਨਹੀਂ'
Wednesday, Apr 08, 2020 - 07:48 PM (IST)
ਕੋਪੇਨਹੇਗਨ-ਕੋਵਿਡ-19 ਦੇ ਸਬੰਧ 'ਚ ਕੁਝ ਦੇਸ਼ਾਂ ਨਾਲ ਸਕਾਰਾਤਮਕ ਸੰਕੇਤ ਮਿਲਣ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਦੇ ਯੂਰਪ ਕਾਰਜਕਾਲ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਣ ਨਾਲ ਰੋਕਣ ਲਈ ਕੀਤੇ ਜਾ ਰਹੇ ਉਪਾਅ 'ਚ ਕਟੌਤੀ ਕਰਨਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਯੂਰਪ ਲਈ ਸੰਗਠਨ ਦੇ ਖੇਤਰੀ ਨਿਰਦੇਸ਼ਕ ਹੈਨਸ ਕਲਗ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਜੇ ਉਪਾਅ 'ਚ ਢਿੱਲ ਦੇਣ ਦਾ ਸਮਾਂ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਪ੍ਰਭਾਵ ਨੂੰ ਰੋਕਣ ਦੀ ਦਿਸ਼ਾ 'ਚ ਸਾਡੇ ਸਾਮੂਹਿਕ ਕੋਸ਼ਿਸ਼ਾਂ ਨੂੰ ਦੁਗਣਾ ਅਤੇ ਤਿੰਨ ਗੁਣਾ ਕਰਨ ਦਾ ਸਮਾਂ ਹੈ ਅਤੇ ਇਸ 'ਚ ਸਮਾਜ ਦੀ ਮਦਦ ਲੈਣੀ ਚਾਹੀਦੀ ਹੈ। ਕਲਗ ਨੇ ਸਾਰੇ ਦੇਸ਼ਾਂ ਤੋਂ ਤਿੰਨ ਪ੍ਰਮੁੱਖ ਖੇਤਰਾਂ 'ਚ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਪਹਿਲਾ ਖੇਤਰ ਹੈ ਸਿਹਤ ਸੇਵਾ ਦੇ ਕਰਮਚਾਰੀਆਂ ਦੀ ਸੁਰੱਖਿਆ ਕਰਨਾ। ਦੂਜਾ-ਅਧਿਕਾਰੀ ਕੋਵਿਡ-19 ਦੇ ਪ੍ਰਸਾਰ ਨੂੰ ਘੱਟ ਕਰਨ ਜਾਂ ਹੌਲੀ ਕਰਨ 'ਤੇ ਫੋਕਸ ਕਰਨਾ।
ਇਸ ਦੇ ਲਈ ਸਿਹਤ ਉਪਾਅ ਕਰੋ ਜਿਸ ਦੇ ਤਹਿਤ ਸਿਹਤਮੰਦ ਲੋਕਾਂ ਨੂੰ ਸ਼ੱਕੀ ਮਾਮਲਿਆਂ ਤੋਂ ਵੱਖ ਕਰਨਾ। ਕਲਗ ਮੁਤਾਬਕ ਤੀਸਰਾ ਖੇਤਰ ਹੈ ਸਰਕਾਰਾਂ ਅਤੇ ਅਧਿਕਾਰੀ ਲੋਕਾਂ ਨਾਲ ਗੱਲ ਕਰਨਾ ਅਤੇ ਮੌਜਦਾ ਅਤੇ ਸੰਭਾਵਿਤ ਉਪਾਅ ਦੇ ਬਾਰ 'ਚ ਸਮਝਾਉਣਾ। ਇਸ ਵਿਚਾਲੇ ਯੂਰਪ ਦੇ ਕਈ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ 'ਚ ਢਿੱਲ ਦੇਣ 'ਤੇ ਵਿਚਾਰ ਕਰ ਰਹੇ ਹਨ।
ਡਬਲਿਊ.ਐੱਚ.ਓ. ਯੂਰਪ ਨੇ ਕਿਹਾ ਕਿ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸਪੇਨ ਅਤੇ ਇਟਲੀ 'ਚ ਭਲੇ ਹੀ ਮਾਮਲੇ ਵਧ ਰਹੇ ਹੋਣ ਪਰ ਲੱਗਦਾ ਹੈ ਕਿ ਪ੍ਰਭਾਵ ਫੈਲਣ ਦੀ ਦਰ ਹੌਲੀ ਹੋਈ ਹੈ। ਇਹ ਪਾਬੰਦੀਆਂ ਲੱਗਾਉਣ ਅਤੇ ਲਾਕਡਾਊਨ ਤੋਂ ਬਾਅਦ ਹੋਇਆ ਹੈ।