ਨੌਜਵਾਨ ਨੇ ਸੋਲਿੰਗਨ ’ਚ ਚਾਕੂ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਕੀਤਾ ਆਤਮਸਮਰਪਣ

Sunday, Aug 25, 2024 - 03:15 PM (IST)

ਨੌਜਵਾਨ ਨੇ ਸੋਲਿੰਗਨ ’ਚ ਚਾਕੂ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਕੀਤਾ ਆਤਮਸਮਰਪਣ

ਸੋਲਿੰਗਨ  (ਏ.ਪੀ.)- ਜਰਮਨ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ 26 ਸਾਲਾ ਇਕ ਵਿਅਕਤੀ ਨੇ ਸੋਲਿੰਗਨ ’ਚ ਹੋਏ ਖਤਰਨਾਕ ਚਾਕੂ ਹਮਲੇ ਦੇ ਪਿੱਛੇ ਆਪਣਾ ਹੱਥ ਦੱਸਦਿਆਂ ਆਤਮਸਮਰਪਣ ਕੀਤਾ ਹੈ। ਸੋਲਿੰਗਨ ਸ਼ਹਿਰ ਦੀ 650ਵੀਂ ਵਰ੍ਹੇਗੰਢ ਦੇ ਮੌਕੇ ’ਤੇ ਆਯੋਜਿਤ ਇਕ ਉਤਸਵ ਦੌਰਾਨ ਸ਼ੁੱਕਰਵਾਰ ਦੇਰ ਰਾਤ ਇਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਕੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 8 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਡਸੇਲਫੋਰਨ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਵਿਅਕਤੀ ਨੇ ਕਿਹਾ ਕਿ ਹਮਲੇ ਲਈ ਉਹ ਜ਼ਿੰਮੇਵਾਰ ਹੈ। ਪੁਲਸ ਨੇ ਕਿਹਾ ਕਿ ਇਸ ਵਿਅਕਤੀ ਦੀ ਅਪਰਾਧ ’ਚ ਸ਼ਮੂਲੀਅਤ ਨੂੰ ਲੈ ਕੇ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ਇਸਲਾਮਕ ਸਟੇਟ ਸਮੂਹ (ਆਈ.ਏ.ਐੱਸ.) ਨੇ ਸੋਲਿੰਗਨ ’ਚ ਹੋਏ ਇਸ ਹਮਲੇ ਦੀ ਸ਼ਨੀਵਾਰ ਨੂੰ ਜ਼ਿੰਮੇਵਾਰੀ ਲਈ ਸੀ।

ਆਈ.ਏ.ਐੱਸ ਨੇ ਆਪਣੀ ਖਬਰ ਵੈੱਬਸਾਈਟ ‘ਅਮਾਕ’ ’ਤੇ ਇਹ ਦਾਅਵਾ ਕਰਦਿਆਂ ਕਿਹਾ ਸੀ ਕਿ ਹਮਲਾਵਰ ਨੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹ ‘‘ਇਸਲਾਮਿਕ ਸਟੇਟ ਦਾ ਸਿਪਾਹੀ ਹੈ’’ ਜਿਸ ਨੇ ਫਿਲਸਤੀਨ ਅਤੇ ਦੂਜੀਆਂ ਥਾਵਾਂ ’ਤੇ ਮੁਸਲਮਾਨਾਂ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ। ਆਈ.ਏ.ਐੱਸ ਨੇ ਦਾਅਵੇ ਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ 15 ਸਾਲ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਿਹਾ ਸੀ ਕਿ ਨੌਜਵਾਨ ’ਤੇ ਇਸ ਯੋਜਨਾਬੱਧ ਹਮਲੇ ਬਾਰੇ ਜਾਣਤਾਕੀ ਹੋਣ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਨਾ ਕਰਨ ਦਾ ਸੱਕ ਹੈ ਪਰ ਉਹ ਹਮਲਾਵਰ ਨਹੀਂ ਹੈ। 


author

Sunaina

Content Editor

Related News