ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਆਉਣਾ ਅਜੇ ਬਾਕੀ ਹੈ : WHO ਮੁਖੀ

Tuesday, Jun 30, 2020 - 11:56 PM (IST)

ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਆਉਣਾ ਅਜੇ ਬਾਕੀ ਹੈ : WHO ਮੁਖੀ

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ ਪਹੁੰਚ ਗਈ ਹੈ। ਸਿਰਫ 6 ਮਹੀਨੇ ਪਹਿਲਾਂ ਫੈਲੇ ਇਸ ਵਾਇਰਸ ਨਾਲ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਦੇਸ਼ਾਂ ਵਿਚ ਸਿਹਤ ਤੰਤਰ ਪੂਰੀ ਤਰ੍ਹਾਂ ਲੜਖੜ੍ਹਾ ਚੁੱਕੇ ਹਨ। ਗਲੋਬਲ ਅਰਥ ਵਿਵਸਥਾ ਇਸ ਮਹਾਮਾਰੀ ਕਾਰਨ ਬੇਹੱਦ ਬੁਰੇ ਦੌਰ ਵਿਚ ਲੰਘ ਰਹੀ ਹੈ। ਪਰ ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਹੁਣ ਵੀ ਇਸ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਸਾਹਮਣੇ ਨਹੀਂ ਆਇਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਮੁਖੀ ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਆਖਿਆ ਕਿ ਜੇਕਰ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਹੀ ਨੀਤੀਆਂ ਦਾ ਪਾਲਣ ਨਾ ਕੀਤਾ ਤਾਂ ਇਹ ਵਾਇਰਸ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਸੋਮਵਾਰ ਨੂੰ ਇਕ ਵਰਚੁਅਲ ਬ੍ਰੀਫਿੰਗ ਵਿਚ ਟੇਡ੍ਰੋਸ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਸਭ ਖਤਮ ਹੋ ਜਾਵੇ। ਅਸੀਂ ਸਾਰੇ ਆਪਣੀ ਰੋਜ਼ਮਰਾ ਦੀਆਂ ਜ਼ਿੰਦਗੀਆਂ ਵਿਚ ਵਾਪਸ ਜਾਣਾ ਚਾਹੁੰਦੇ ਹਾਂ ਪਰ ਕੌੜਾ ਸੱਚ ਇਹ ਹੈ ਕਿ ਅਸੀਂ ਹੁਣ ਵੀ ਇਸ ਮਹਾਮਾਰੀ ਦੇ ਖਤਮ ਹੋਣ ਤੋਂ ਬੇਹੱਦ ਦੂਰ ਹਾਂ। ਹਾਲਾਂਕਿ ਕੁਝ ਦੇਸ਼ਾਂ ਨੇ ਤਰੱਕੀ ਕੀਤੀ ਹੈ ਪਰ ਗਲੋਬਲ ਪੱਧਰ 'ਤੇ ਮਹਾਮਾਰੀ ਫੈਲਣ ਦੀ ਰਫਤਾਰ ਤੇਜ਼ ਹੋ ਰਹੀ ਹੈ। ਦੁਨੀਆ ਭਰ ਵਿਚ 1 ਕਰੋੜ ਪ੍ਰਭਾਵਿਤਾਂ ਦੇ ਮਾਮਲੇ ਅਤੇ 5 ਲੱਖ ਲੋਕਾਂ ਦੀ ਮੌਤ ਤੋਂ ਬਾਅਦ ਵੀ ਜੇਕਰ ਅਸੀਂ ਉਨਾਂ ਸਮੱਸਿਆਵਾਂ ਨੂੰ ਨਹੀਂ ਹੱਲ ਕਰਾਂਗੇ, ਜਿਨ੍ਹਾਂ ਦੀ ਪਛਾਣ ਅਸੀਂ ਵਿਸ਼ਵ ਸਿਹਤ ਸੰਗਠਨ ਵਿਚ ਕੀਤੀ ਹੈ, ਜਿਵੇਂ ਰਾਸ਼ਟਰੀ ਏਕਤਾ ਵਿਚ ਕਮੀ, ਗਲੋਬਲ ਇਕਜੁੱਟਤਾ ਵਿਚ ਕਮੀ, ਅਤੇ ਵੰਡੀ ਹੋਈ ਦੁਨੀਆ, ਜਿਹੜੀ ਕਿ ਵਾਇਰਸ ਨੂੰ ਫੈਲਣ ਵਿਚ ਮਦਦ ਕਰ ਰਹੀ ਹੈ, ਤਾਂ ਬੁਰਾ ਸਮਾਂ ਅਜੇ ਆਉਣਾ ਬਾਕੀ ਹੈ। ਟੇਡ੍ਰੋਸ ਨੇ ਸਰਕਾਰਾਂ ਤੋਂ ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ ਦੇ ਰਾਹ 'ਤੇ ਚੱਲਣ ਦਾ ਜ਼ਿਕਰ ਕੀਤਾ। ਇਸ ਵਿਚ ਇਨਾਂ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਟੈਸਟਿੰਗ ਅਤੇ ਟ੍ਰੇਸਿੰਗ ਸ਼ਾਮਲ ਹੈ।


author

Khushdeep Jassi

Content Editor

Related News