ਪੁਲਸ ਹਿਰਾਸਤ ''ਚ ਫਲਾਈਡ ਦੀ ਮੌਤ ਨੂੰ ਲੈ ਕੇ ਦੁਨੀਆ ਭਰ ''ਚ ਪ੍ਰਦਰਸ਼ਨ

06/04/2020 1:53:21 AM

ਪੈਰਿਸ (ਏਪੀ): ਅਮਰੀਕਾ ਦੇ ਮਿਨੀਪੋਲਿਸ ਵਿਚ ਪੁਲਸ ਹਿਰਾਸਤ ਵਿਚ ਗੈਰ-ਗੋਰੇ ਵਿਅਕਤੀ ਜਾਰਜ ਫਲਾਈਡ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪ੍ਰਦਰਸ਼ਕਾਰੀ ਸੜਕਾਂ 'ਤੇ ਉਤਰ ਆਏ ਤੇ ਦਮਕਲ ਕਰਮਚਾਰੀਆਂ ਨੂੰ ਅੱਗ ਬੁਝਾਉਣ ਦੇ ਲਈ ਸਖਤ ਮਿਹਨਤ ਕਰਨੀ ਪਈ।

PunjabKesari

ਉਥੇ ਹੀ ਆਸਟ੍ਰੇਲੀਆ ਦੇ ਸਿਡਨੀ ਵਿਚ ਵੀ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ, ਪਰ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਉਹ 'ਮੈ ਸਾਹ ਨਹੀਂ ਲੈ ਸਕਦਾ' ਜਿਹੇ ਨਾਅਰੇ ਲਾ ਰਹੇ ਸਨ। ਨੀਦਰਲੈਂਡ ਦੇ ਹੇਗ ਸ਼ਹਿਰ ਵਿਚ ਵੀ ਪ੍ਰਦਰਸ਼ਨ ਹੋਏ ਤੇ ਪ੍ਰਦਰਸ਼ਨਕਾਰੀਆਂ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ। ਪੈਰਿਸ ਵਿਚ ਪੁਲਸ ਨੇ ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਸੁੱਟੇ। ਤੇਲ ਅਵੀਵ ਵਿਚ 200 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਅਮਰੀਕਾ ਦੇ ਡਿਪਲੋਮੈਟਿਕ ਮਿਸ਼ਨ ਦੇ ਬਾਹਰ ਇਕੱਠੇ ਹੋਏ। ਅਰਜਨਟੀਨਾ, ਕੈਨੇਡਾ, ਬ੍ਰਾਜ਼ੀਲ, ਤੇ ਨਿਊਜ਼ੀਲੈਂਡ ਵਿਚ ਵੀ ਲੋਕਾਂ ਨੇ ਨਸਲੀ ਭੇਦਭਾਵ ਖਿਲਾਫ ਪ੍ਰਦਰਸ਼ਨ ਕੀਤਾ। ਗੋਰੇ ਪੁਲਸ ਅਧਿਕਾਰੀ ਵਲੋਂ ਫਲਾਈਡ ਦੀ ਧੌਣ ਨੂੰ ਗੋਢੇ ਨਾਲ ਦਬਾਏ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਰੀਕਾ ਵਿਚ ਜਨਤਾ ਦਾ ਗੁੱਸਾ ਭੜਕਿਆ ਹੋਇਆ ਹੈ।

PunjabKesari

ਵੀਡੀਓ ਵਿਚ ਫਾਲਈਡ ਪੁਲਸ ਅਧਿਕਾਰੀ ਨੂੰ ਇਹ ਕਹਿੰਦੇ ਹੋਏ ਦਿਖਦਾ ਹੈ ਕਿ ਉਹ ਸਾਹ ਨਹੀਂ ਲੈ ਪਾ ਰਿਹਾ ਹੈ। ਪੁਲਸ ਅਧਿਕਾਰੀ ਇਸ ਦੇ ਬਾਵਜੂਦ ਆਪਣਾ ਗੋਢਾ ਉਸ ਦੀ ਧੌਣ ਤੋਂ ਨਹੀਂ ਹਟਾਉਂਦਾ ਤੇ ਹੌਲੀ-ਹੌਲੀ ਫਲਾਈਡ ਦਾ ਸਾਹ ਰੁਕ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਇਸ ਘਟਨਾ ਨੂੰ ਲੈ ਕੇ ਅਮਰੀਕਾ ਵਿਚ ਪ੍ਰਦਰਸ਼ਨ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਥਾਂ-ਥਾਂ ਅੱਗ ਲਾ ਦਿੱਤੀ, ਤੋੜ-ਭੰਨ੍ਹ ਕੀਤੀ ਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

PunjabKesari


Baljit Singh

Content Editor

Related News