ਕੋਰੋਨਾ ਮਹਾਮਾਰੀ ਦੇ ਇਕ ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ

Wednesday, Mar 10, 2021 - 06:51 PM (IST)

ਕੋਰੋਨਾ ਮਹਾਮਾਰੀ ਦੇ ਇਕ ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ

ਵਾਸ਼ਿੰਗਟਨ-ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਭਾਵ ਪੂਰੇ ਵਿਸ਼ਵ 'ਤੇ ਪਿਆ ਹੈ ਅਤੇ ਲਗਭਗ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋਏ ਪਰ ਹੁਣ ਦੁਨੀਆ ਇਸ ਮਹਾਮਾਰੀ ਤੋਂ ਬਾਹਰ ਨਿਕਲਣ ਵੱਲ ਵਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ 11 ਮਾਰਚ, 2020 ਨੂੰ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ ਸੀ। ਇਸ ਤੋਂ ਬਾਅਦ ਲੱਖਾਂ ਲੋਕਾਂ ਦੀ ਮੌਤ ਹੋਈ, ਅਰਥਵਿਵਸਥਾਵਾਂ ਪ੍ਰਭਾਵਿਤ ਹੋਈਆਂ ਅਤੇ ਆਮ ਜੀਵਨ ਪ੍ਰਭਾਵਿਤ ਹੋ ਗਿਆ।

ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਇਸ ਮਹਾਮਾਰੀ ਦੇ ਇਕ ਸਾਲ ਬਾਅਦ ਹਾਲਾਤ ਆਮ ਹੋਣ ਦਾ ਸੁਫਨਾ ਹੁਣ ਦੇਖਿਆ ਜਾ ਰਿਹਾ ਹੈ ਅਤੇ ਇਸ ਦਾ ਕ੍ਰੈਡਿਟ ਵੱਖ-ਵੱਖ ਟੀਕਿਆਂ ਨੂੰ ਵੀ ਜਾਂਦਾ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਪਿਛਲੇ ਸਾਲ 11 ਮਾਰਚ ਨੂੰ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 1,25,000 ਸੀ ਅਤੇ ਮੌਤ ਦੇ ਮਾਮਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਕੁਝ ਘੱਟ ਸੀ। ਹੁਣ ਤੱਕ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 11.7 ਕਰੋੜ ਹੈ ਅਤੇ 26 ਲੱਖ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ -'ਕੋਵਿਡ-19 ਵਿਰੁੱਧ ਲੜਾਈ 'ਚ ਮੋਹਰੀ ਹੈ ਭਾਰਤ, ਉਸ ਦੀ ਟੀਕਾ ਨੀਤੀ ਵੀ ਸਭ ਤੋਂ ਵਧੀਆ'

ਪਿਛਲੇ ਸਾਲ 11 ਮਾਰਚ ਨੂੰ ਜਦ ਇਸ ਨੂੰ ਮਹਾਮਾਰੀ ਐਲਾਨਿਆ ਗਿਆ ਤਾਂ ਇਟਲੀ ਨੇ 10,000 ਮਾਮਲਿਆਂ ਦੀ ਸੂਚਨਾ ਤੋਂ ਬਾਅਦ ਦੁਕਾਨਾਂ ਅਤੇ ਰੈਸਟੋਰੈਂਟਾਂ ਨੂੰ ਬੰਦ ਕਰ ਦਿੱਤਾ ਸੀ। ਉਸ ਸ਼ਾਮ, ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਯੂਰਪ ਤੋਂ ਯਾਤਰਾ 'ਤੇ ਪਾਬੰਦੀ ਦਾ ਐਲਾਨ ਕੀਤਾ।

ਸੋਵਤੋ ਦੇ ਕ੍ਰਿਸ ਹਾਨੀ ਬੈਰਾਗਵਾਨਾਥ ਹਸਪਤਾਲ 'ਚ 59 ਸਾਲਾਂ ਇਕ ਨਰਸ ਮੈਗੀ ਸੇਡੀਦੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਨੂੰ ਕ੍ਰੈਡਿਟ ਦਿੱਤਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਕ ਜਾਂ ਦੋ ਸਾਲ 'ਚ ਜਨ-ਜੀਵਨ ਆਮ ਹੋ ਸਕਦਾ ਹੈ। ਦੱਖਣੀ ਅਫਰੀਕਾ 'ਚ 15 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਅਤੇ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਮਹਾਮਾਰੀ ਕਾਰਣ ਦੁਨੀਆ ਦੀਆਂ ਕਈ ਥਾਵਾਂ 'ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ 33 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News