ਤਾਲਿਬਾਨ ਨੂੰ ਮਾਨਤਾ ਦੇਣ ਸਬੰਧੀ ਰੂਪ-ਰੇਖਾ ਬਣਾਏ ਵਿਸ਼ਵ ਭਾਈਚਾਰਾ : ਕੁਰੈਸ਼ੀ

Friday, Sep 24, 2021 - 02:08 AM (IST)

ਨਿਊਯਾਰਕ (ਭਾਸ਼ਾ)-ਪਾਕਿਸਤਾਨ ਨੇ ਆਪਣੇ ਗੁਆਂਢੀ ਅਫਗਾਨਿਸਤਾਨ ਵਿਚ ਫਿਰ ਤੋਂ ਸੱਤਾ ਵਿਚ ਆਈ ਤਾਲਿਬਾਨ ਦੀ ਤਜ਼ਰਬੇਕਾਰ ਸਰਕਾਰ ਨਾਲ ਨਜਿੱਠਣ ਲਈ ਯਥਾਰਥਵਾਦੀ ਬਣਨ, ਤਸੱਲੀ ਦਿਖਾਉਣ, ਗੱਲਬਾਤ ਕਰਨ ਅਤੇ ਸਭ ਤੋਂ ਜ਼ਰੂਰੀ ਖੁਦ ਨੂੰ ਅਲੱਗ-ਥਲੱਗ ਨਾ ਹੋਣ ਦੇਣ ਵਰਗੇ ਅਹਿਮ ਪਹਿਲੂਆਂ ਨੂੰ ਆਪਣੀ ਯੋਜਨਾ ਵਿਚ ਸ਼ਾਮਲ ਕੀਤਾ ਹੈ। ਪਾਕਿਸਤਾਨ ਸਰਕਾਰ ਦਾ ਪ੍ਰਸਤਾਵ ਹੈ ਕਿ ਵਿਸ਼ਵ ਭਾਈਚਾਰਾ ਤਾਲਿਬਾਨ ਨੂੰ ਡਿਪਲੋਮੈਟ ਮਾਨਤਾ ਦੇਣ ਸਬੰਧੀ ਇਕ ਰੂਪ-ਰੇਖਾ ਤਿਆਰ ਕਰੇ ਅਤੇ ਜੇਕਰ ਤਾਲਿਬਾਨ ਉਸ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਤਾਂ ਇਨਸੈੱਨਟਿਵਸ ਦਾ ਐਲਾਨ ਕਰਨ। ਇਸ ਤੋਂ ਬਾਅਦ ਆਹਮੋ-ਸਾਹਮਣੇ ਬੈਠੇ ਮਿਲਿਸ਼ੀਆ ਦੇ ਨੇਤਾਵਾਂ ਨਾਲ ਗੱਲ ਕੀਤੀ ਜਾਵੇ।

ਇਹ ਵੀ ਪੜ੍ਹੋ : ...ਤਾਂ ਇਸ ਕਾਰਨ ਅਫਰੀਕਾ CDC ਨੇ ਬ੍ਰਿਟੇਨ ਦੇ ਇਸ ਫੈਸਲੇ ਦੀ ਕੀਤੀ ਨਿੰਦਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੈਸ਼ਵਿਕ ਨੇਤਾਵਾਂ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿਚ ਇਕ ਇੰਟਰਵਿਊ ਵਿਚ ਬੁੱਧਵਾਰ ਨੂੰ ਇਸ ਵਿਚਾਰ ਨੂੰ ਰੇਖਾਬੱਧ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਉਮੀਦਾਂ ’ਤੇ ਖਰੇ ਉਤਰਦੇ ਹਨ ਤਾਂ ਉਹ ਆਪਣੇ ਲਈ ਆਸਾਨੀ ਪੈਦਾ ਕਰਨਗੇ, ਉਨ੍ਹਾਂ ਨੂੰ ਮਾਨਤਾ ਮਿਲੇਗੀ ਜੋ ਜ਼ਰੂਰੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News