ਦੁਨੀਆ ਦਾ ਸਭ ਤੋਂ ਵੱਡਾ ਈ-ਡੰਪਰ, ਭਾਰ ਹੈ 290 ਟਨ
Wednesday, Feb 19, 2020 - 01:31 AM (IST)
ਵਾਸ਼ਿੰਗਟਨ - ਅੰਤਰਰਾਸ਼ਟਰੀ ਮਾਈਨਿੰਗ ਕੰਪਨੀ ਐਂਗਲੋ ਅਮਰੀਕਨ ਨੇ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਦੁਨੀਆ ਦਾ ਸਭ ਤੋਂ ਵੱਡਾ ਈ-ਡੰਪਰ ਦਾ ਇਸਤੇਮਾਲ ਦੱਖਣੀ ਅਫਰੀਕਾ ਦੀ ਪਲੇਟਿਨਮ ਦੀ ਖਾਨ ਵਿਚ ਕਰੇਗੀ। ਇਸ ਦਾ ਭਾਰ 290 ਟਨ ਦੇ ਕਰੀਬ ਹੈ। ਇਹ ਡੰਪਰ ਫਿਊਲ ਸੈੱਲ ਇਲੈਕਟ੍ਰਾਨਿਕ ਸਿਸਟਮ ਨਾਲ ਚੱਲਦਾ ਹੈ। ਇਸ ਵਿਚ ਡੀਜ਼ਲ ਦੀ ਥਾਂ ਲਿਥੀਅਮ ਆਇਨ ਬੈਟਰੀ ਅਤੇ ਹਾਈਬਿ੍ਰਡ ਹਾਈਡ੍ਰੋਜ਼ਨ ਈਧਨ ਦਾ ਇਸਤੇਮਾਲ ਹੁੰਦਾ ਹੈ। ਇਹ ਡੰਪਰ ਇਸ ਤੋਂ ਪਹਿਲਾਂ ਦੇ ਸਭ ਤੋਂ ਵੱਡੇ ਈ-ਡੰਪਰ ਦੇ ਮੁਕਾਬਲੇ 6 ਗੁਣਾ ਜ਼ਿਆਦਾ ਤਾਕਤਵਰ ਹੈ। ਅਜੇ ਸਭ ਤੋਂ ਵੱਡਾ 45 ਟਨ ਵਜ਼ਨੀ ਹੈ। ਜਰਮਨ ਮੇਡ ਇਸ ਵ੍ਹੀਕਲ ਦਾ ਇਸਤੇਮਾਲ ਸਵਿੱਟਜ਼ਰਲੈਂਡ ਦੀ ਮਾਲਰਸਟੋਨ ਦੀ ਖਾਨ ਵਿਚ ਕੀਤਾ ਜਾ ਰਿਹਾ ਹੈ।
ਨਵਾਂ ਡੰਪਰ 1000 ਕਿਲੋ ਪ੍ਰਤੀ ਘੰਟਾ ਕੰਬਾਇਨ ਐਨਰਜੀ ਨੂੰ ਸਟੋਰ ਕਰੇਗਾ। ਇੰਜਣ ਵੱਲੋਂ ਪੈਦਾ ਵੈਸਟ ਮਟੀਰੀਅਲ ਦੇ ਰੂਪ ਵਿਚ ਸਿਰਫ ਪਾਣੀ ਬਚੇਗਾ। ਇਸ ਨਾਲ ਹਾਈਡ੍ਰੋਜ਼ਨ ਈਧਨ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕੇਗਾ। ਇਸ ਡੰਪਰ ਬ੍ਰੈਕਿੰਗ ਸਿਸਟਮ ਨਾਲ ਤਿਾਰ ਹੋਣ ਵਾਲੀ ਕਾਇਨੇਟਿਕ ਐਨਰਜੀ ਨੂੰ ਵੀ ਸਟੋਰ ਕਰੇਗਾ, ਜਿਸ ਨਾਲ ਲਿਥੀਅਮ ਆਇਨ ਬੈਟਰੀ ਚਾਰਜ ਹੋਵੇਗੀ। ਫਿਊਲ ਸੈੱਲ ਇਲੈਕਟ੍ਰਾਨਿਕ ਡੰਪਰ ਨੂੰ ਬਣਾਉਣ ਲਈ ਐਂਗਲੋ ਅਮਰੀਕਨ ਨੇ ਬਿ੍ਰਟੇਨ ਦੀ ਕੰਪਨੀ ਵਿਲੀਅਮਸ ਐਡਵਾਂਸਡ ਇੰਜੀਨੀਅਰਿੰਗ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਲੰਡਨ ਸਥਿਤ ਇਹ ਕੰਪਨੀ ਈ-ਰੇਸਿੰਗ ਲਈ ਬੈਟਰੀਆਂ ਬਣਾਉਂਦੀ ਹੈ। ਕੰਪਨੀ ਦੇ ਕ੍ਰੇਗ ਵਿਲਸਨ ਨੇ ਆਖਿਆ ਕਿ ਉਹ ਇਸ ਇਨੋਵੇਸ਼ਨ ਲਈ ਨਾਲ ਜੁਡ਼ੇ ਰਹਿਣ ਲਈ ਬਹੁਤ ਉਤਸ਼ਾਹਿਤ ਹਨ।
ਹਾਈਡ੍ਰੋਜ਼ਨ ਫਿਊਲ ਸੈੱਲ ਕਿਵੇਂ ਕਰਦੇ ਹਨ ਕੰਮ
ਫਿਊਲ ਸੈੱਲ ਇਲੈਕਟ੍ਰਾਨਿਕ ਵ੍ਹੀਕਲ (ਐਫ. ਸੀ. ਈ. ਵੀ.) ਇਕ ਅਜਿਹਾ ਸਿਸਟਮ ਹੋ ਜੋ ਈਧਨ ਸਰੋਤ ਦੇ ਤੌਰ 'ਤੇ ਹਾਈਡ੍ਰੋਜ਼ਨ ਅਤੇ ਆਕਸੀਕਾਰਕ ਦਾ ਇਸਤੇਮਾਲ ਕਰ ਇਲੈਕਟ੍ਰੋਕੈਮੀਕਲ ਪ੍ਰਕਿਰਿਆ ਨਾਲ ਬਿਜਲੀ ਬਣਾਉਂਦਾ ਹੈ। ਫਿਊਲ ਸੈੱਲ ਹਾਈਡ੍ਰੋਜ਼ਨ ਅਤੇ ਆਕਸੀਜਨ ਦੇ ਮਿਲਾ ਕੇ ਬਿਜਲੀ ਤਿਆਰ ਹੋਣ ਵਿਚ ਪਾਣੀ ਬਾਇਓਪ੍ਰੋਡੱਕਟ ਹੁੰਦਾ ਹੈ। ਆਮ ਬੈਟਰੀਆਂ ਦੀ ਤਰ੍ਹਾਂ ਹਾਈਡ੍ਰੋਜ਼ਨ ਈਧਨ ਸੈੱਲ ਵੀ ਰਸਾਇਣਕ ਊਰਜਾ ਨੂੰ ਬਿਜਲੀ ਵਿਚ ਬਦਲਦਾ ਹੈ। ਇਹੀ ਕਾਰਨ ਹੈ ਕਿ ਐਫ. ਸੀ. ਈ. ਵੀ. ਲੰਬੇ ਸਮੇਂ ਟਿਕਾਓ ਹੈ। ਇਨ੍ਹਾਂ ਦਾ ਇਸਤੇਮਾਲ ਅਜੇ ਕਾਰਾਂ ਵਿਚ ਹੋ ਰਿਹਾ ਹੈ। ਹੁਣ ਇਨ੍ਹਾਂ ਦਾ ਇਸਤੇਮਾਲ ਭਾਰੀ ਵਾਹਨਾਂ ਵਿਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।