ਔਰਤ ਨੂੰ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਦਿੱਤਾ ਧੱਕਾ, ਵਾਲ ਵਾਲ ਬੱਚੀ ਜਾਨ

Wednesday, Jan 10, 2018 - 10:16 PM (IST)

ਔਰਤ ਨੂੰ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਦਿੱਤਾ ਧੱਕਾ, ਵਾਲ ਵਾਲ ਬੱਚੀ ਜਾਨ

ਬ੍ਰਾਜ਼ੀਲ— ਬ੍ਰਾਜ਼ੀਲ ਦੇ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਨੇ ਤੇਜ਼ ਰਫਤਾਰ ਤੋਂ ਆ ਰਹੀ ਟਰੇਨ ਦੇ ਸਾਹਮਣੇ ਮਹਿਲਾ ਨੂੰ ਧੱਕਾ ਦੇ ਦਿੱਤਾ। ਗਨੀਮਤ ਇਹ ਰਹੀ ਕਿ ਮਹਿਲਾ ਦੀ ਜਾਨ ਬੱਚ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਪੂਰੀ ਘਟਨਾ ਸਟੇਸ਼ਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। 
ਜਾਣਕਾਰੀ ਮੁਤਾਬਕ ਸਾਓ ਪਾਓਲੋ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਯਾਤਰੀ ਟਰੇਨ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਤਦ ਇਕ ਵਿਅਕਤੀ ਉੱਥੇ ਆਇਆ ਅਤੇ ਉੱਥੇ ਖੜ੍ਹੀ ਮਹਿਲਾ ਨੂੰ ਸਾਹਮਣੇ ਤੋਂ ਆ ਰਹੀ ਟਰੇਨ ਦੇ ਸਾਹਮਣੇ ਧੱਕਾ ਦੇ ਦਿੱਤਾ। ਵਿਅਕਤੀ ਨੇ ਇਸ ਹਰਕਤ 'ਤੇ ਨੇੜੇ ਤੇੜੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਸਾਓ ਪਾਓਲੋ ਮੈਟਰੋ ਦੇ ਬੁਲਾਰੇ ਅਨੁਸਾਰ ਮਹਿਲਾ ਰੇਲ ਟਰੈਕ ਦੇ ਵਿਚਾਲੇ ਬਣੀ ਜਗ੍ਹਾ 'ਚ ਡਿੱਗੀ ਸੀ,  ਇਸ ਵਜ੍ਹਾ ਤੋਂ ਉਹ ਬੱਚ ਗਈ। ਉਹ ਟਰੇਨ ਦੇ ਸਾਹਮਣੇ ਤੋਂ ਗੁਜ਼ਰੀ ਤਾਂ ਸੀ ਪਰ ਟਰੇਨ ਇਸ ਨੂੰ ਛੁ ਨਹੀਂ ਸਕੀ ਸੀ। 
ਘਟਨਾ ਦੀ ਜਾਣਕਾਰੀ ਹੁੰਦੇ ਹੀ ਸਟੇਸ਼ਨ ਦੀ ਬਿਜਲੀ ਨੂੰ ਕੱਟ ਕਰ ਦਿੱਤਾ ਗਿਆ ਸੀ, ਤਾਂਕਿ ਪੀੜਤਾ ਨੂੰ ਸ਼ਾਕ ਨਾ ਲੱਗੇ। ਟਰੇਨ ਗੁਜਰਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਹ ਹਾਲੇ ਵੀ ਸਦਮੇ 'ਚ ਦੱਸੀ ਜਾ ਰਹੀ ਹੈ। ਮੈਟਰੋ ਸਟੇਸ਼ਨ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁਛਗਿੱਛ ਜਾਰੀ ਹੈ।


Related News