ਰੂਸ 'ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਯੂਰਪ 'ਚ ਗੈਸ ਦੀ ਸਪਲਾਈ ਵਧਾਉਣ ਦੀ ਬਣਾ ਰਿਹਾ ਯੋਜਨਾ

03/25/2022 11:15:12 PM

ਬ੍ਰਸੇਲਜ਼-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਯੂਰਪ ਨੂੰ ਤਰਲ ਕੁਦਰਤੀ ਗੈਸ ਦੀ ਵਧਾਈ ਗਈ ਖੇਪ ਦਾ ਐਲਾਨ ਕਰਨ ਦੀ ਉਮੀਦ ਹੈ। ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਰੂਸ ਦੇ ਈਂਧਨ ਤੋਂ ਯੂਰਪ ਦੀ ਨਿਰਭਰਤਾ ਘਟਾਉਣ ਲਈ ਇਹ ਇਕ ਲੰਬੇ ਸਮੇਂ ਦੀ ਪਹਿਲਕਦਮੀ ਦਾ ਹਿੱਸਾ ਹੈ। ਬਾਈਡੇਨ ਆਪਣੀ ਚਾਰ ਦਿਨੀਂ ਯਾਤਰਾ ਦੇ ਅੰਤਿਮ ਪੜ੍ਹਾਅ 'ਚ ਪੋਲੈਂਡ ਲਈ ਰਵਾਨਾ ਹੋਣ ਤੋਂ ਕੁਝ ਸਮੇਂ ਪਹਿਲਾਂ, ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਬ੍ਰਾਂਚ ਦੀ ਮੁਖੀ ਉਰਸੁਲਾ ਵਾਨ ਡੇਰ ਲੇਯੇਨ ਦੇ ਨਾਲ ਇਸ ਮੁੱਦੇ 'ਤੇ ਚਰਚਾ ਕਰਨ ਵਾਲੇ ਹਨ।

ਇਹ ਵੀ ਪੜ੍ਹੋ : ਸਾਊਦੀ ਸ਼ਹਿਰ 'ਚ ਤੇਲ ਡਿਪੂ 'ਚ ਲੱਗੀ ਅੱਗ, ਹੂਤੀ ਵਿਦਰੋਹੀਆਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਇਸ ਹਫ਼ਤੇ ਦੀ ਸ਼ੁਰੂਆਤ 'ਚ ਵਾਨ ਡੇਰ ਲੇਯੇਨ ਨੇ ਕਿਹਾ ਸੀ ਕਿ ਅਸੀਂ ਅਗਲੀਆਂ ਦੋ ਸਰਦੀਆਂ ਲਈ ਵਾਧੂ ਸਪਲਾਈ ਨੂੰ ਲੈ ਕੇ ਵਚਨਬੱਧ ਕਾਇਮ ਰੱਖਣ ਦਾ ਟੀਚਾ ਬਣਾ ਰਹੇ ਹਨ। ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਵਿਨ ਨੇ ਵੀ ਹਾਲ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਮਰੀਕਾ ਯੂਰਪ 'ਚ ਗੈਸ ਦੀ ਸਪਲਾਈ ਨੂੰ 'ਜਲਦੀ ਵਧਾਉਣਾ' ਚਾਹੁੰਦਾ ਹੈ। ਰੂਸ ਲਈ ਈਂਧਨ ਆਮਦਨ ਦਾ ਇਕ ਵੱਡਾ ਸਰੋਤ ਹੈ। ਯੂਰਪੀਅਨ ਯੂਨੀਅਨ 'ਚ ਇਸਤੇਮਾਲ ਹੋਣ ਵਾਲੀ ਲਗਭਗ 40 ਫੀਸਦੀ ਕੁਦਰਤੀ ਗੈਸ ਰੂਸ ਤੋਂ ਸਪਲਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ 1351 ਰੂਸੀ ਫੌਜੀ ਮਾਰੇ ਗਏ : ਰੂਸ

ਬ੍ਰਸੇਲਜ਼ ਦੀ ਯਾਤਰਾ ਤੋਂ ਬਾਅਦ ਬਾਈਡੇਨ ਪੋਲੈਂਡ ਦੇ ਰੇਜੇਸਜਾਵ ਜਾਣਗੇ ਜਿਥੇ ਅਮਰੀਕੀ ਫੌਜੀ ਵੀ ਤਾਇਨਾਤ ਹਨ। ਇਹ ਸਥਾਨ ਯੂਕ੍ਰੇਨ ਦੀ ਸਰਹੱਦ ਤੋਂ ਸਿਰਫ਼ ਇਕ ਘੰਟੇ ਦੀ ਦੂਰੀ 'ਤੇ ਹਨ। ਬਾਈਡੇਨ ਯੂਕ੍ਰੇਨ ਦੇ ਸ਼ਰਨਾਰਥੀਆਂ ਅਤੇ ਹੁਣ ਵੀ ਦੇਸ਼ ਦੇ ਅੰਦਰ ਫਸੇ ਲੋਕਾਂ ਨੂੰ ਲੈ ਕੇ ਮਨੁੱਖੀ ਪਹਿਲ ਦੀ ਜਾਣਕਾਰੀ ਲੈਣਗੇ। ਬਾਈਡੇਨ ਪੋਲੈਂਡ ਦੇ ਫੌਜੀਆਂ ਨਾਲ ਤਾਇਨਾਤ ਅਮਰੀਕੀ ਫੌਜ ਦੇ 82ਵੀਂ ਏਅਰਬੋਰਨ ਡਿਵੀਜ਼ਨ ਦੇ ਫੌਜੀ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News