ਅਮਰੀਕਾ ਤੇ ਭਾਰਤ ਦੀ ਭਾਈਵਾਲੀ ਨਾਲ ਕੋਵਿਡ ਖਿਲਾਫ ਜਿੱਤੀ ਜਾ ਸਕਦੀ ਹੈ ਗਲੋਬਲ ਵਾਰ

Tuesday, Mar 08, 2022 - 12:21 PM (IST)

ਅਮਰੀਕਾ ਤੇ ਭਾਰਤ ਦੀ ਭਾਈਵਾਲੀ ਨਾਲ ਕੋਵਿਡ ਖਿਲਾਫ ਜਿੱਤੀ ਜਾ ਸਕਦੀ ਹੈ ਗਲੋਬਲ ਵਾਰ

ਇੰਟਰਨੈਸ਼ਨਲ ਡੈਸਕ- ਜਿਥੇ ਸੰਯੁਕਤ ਰਾਜ ਅਮਰੀਕਾ ਵਿਚ ਓਮੀਕ੍ਰੋਨ ਮਾਮਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਜ਼ਿਆਦਾ ਆਮ ਲੱਗਣ ਲੱਗੀ ਹੈ, ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਨਵੇਂ ਰੂਪਾਂ ਦੀ ਸੰਭਾਵਨਾ ਸਾਨੂੰ ਉਨ੍ਹਾਂ ਲਗਾਤਾਰ ਆਉਂਦੇ ਖਤਰਿਆਂ ਦੀ ਯਾਦ ਦਿਵਾਉਂਦੀ ਹੈ, ਜੋ ਮਹਾਮਾਰੀ ਨਾਲ ਪੀੜਤ ਰਹੀ ਦੁਨੀਆ ਦੀ ਤਸਵੀਰ ਪੇਸ਼ ਕਰਦੀ ਹੈ। ਅਜਿਹੇ ਵਿਚ ਗਲੋਬਲ ਮਹਾਮਾਰੀ ਦੇ ਖਿਲਾਫ ਲੜਾਈ ਅਤੇ ਆਮ ਸਥਿਤੀ ਦੀ ਬਹਾਲੀ ਲਈ ਪ੍ਰਭਾਵੀ ਕੌਮਾਂਤਰੀ ਸਹਿਯੋਗ ਦੀ ਲੋੜ ਹੋਵੇਗੀ। ਕੋਵਿਡ-19 ਨੂੰ ਕੰਟਰੋਲ ਕਰਨ ਅਤੇ ਇਕ ਹੋਰ ਵੱਡੇ ਕਹਿਰ ਦੀ ਸੰਭਾਵਨਾ ਨੂੰ ਘਟ ਕਰਨ ਲਈ ਵੈਕਸੀਨੇਸ਼ਨ ਸਭ ਤੋਂ ਪ੍ਰਭਾਵੀ ਸਾਧਨਾਂ ਵਿਚੋਂ ਇਕ ਜਾਣ ਪੈਂਦਾ ਹੈ। ਦੋ ਜਿੰਦਾ ਲੋਕਤੰਤਰਾਂ ਦੇ ਰੂਪ ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਮਹਾਮਾਰੀ ਨੂੰ ਕੰਟਰੋਲ ਕਰਨ ਵਿਚ ਵਿਸ਼ੇਸ਼ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਕਿਵੇਂ ਕੋਵਿਡ ਦੇ ਖਿਲਾਫ ਗਲੋਬਲ ਲੜਾਈ ਜਿੱਤ ਸਕਦੀ ਹੈ। ਭਾਰਤ ਨੇ ਟੀਕਿਆਂ ਦੀਆਂ ਲਗਭਗ 1.78 ਅਰਬ ਤੋਂ ਜ਼ਿਆਦਾ ਖੁਕਾਰਾਂ ਦਿੱਤੀਆਂ ਹਨ। ਭਾਰਤ ਦੀ 95 ਫੀਸਦੀ ਤੋਂ ਜ਼ਿਆਦਾ ਯੋਗ ਆਬਾਦੀ ਨੂੰ ਇਕ ਕੋਵਿਡ-19 ਵੈਕਸੀ ਦੀ ਖੁਰਾਕ ਮਿਲੀ ਹੈ ਅਤੇ 74 ਫੀਸਦੀ ਤੋਂ ਜ਼ਿਆਦਾ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ। ਦੇਸ਼ ਭਰ ਵਿਚ 3,13,000 ਤੋਂ ਜ਼ਿਆਦਾ ਟੀਕਾਕਰਨ ਕੇਂਦਰਾਂ ’ਤੇ ਸਿਹਤ ਦੇਖਭਾਲ ਮੁਲਾਜ਼ਮਾਂ ਨੇ ਅਹਿਮ ਰੋਲ ਅਦਾ ਕੀਤਾ। ਇਹ ਨਾ ਸਿਰਫ ਭਾਰਤ ਲਈ ਸਗੋਂ ਦੁਨੀਆ ਲਈ ਇਕ ਅਹਿਮ ਵਿਕਾਸ ਵਾਲਾ ਕਦਮ ਹੈ।

ਭਾਰਤ ਦੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਤੇ ਤਜ਼ਰਬੇਜਿਥੇ ਸੰਯੁਕਤ ਰਾਜ ਅਮਰੀਕਾ ਵਿਚ ਓਮੀਕ੍ਰੋਨ ਮਾਮਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਜ਼ਿਆਦਾ ਆਮ ਲੱਗਣ ਲੱਗੀ ਹੈ, ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਨਵੇਂ ਰੂਪਾਂ ਦੀ ਸੰਭਾਵਨਾ ਸਾਨੂੰ ਉਨ੍ਹਾਂ ਲਗਾਤਾਰ ਆਉਂਦੇ ਖਤਰਿਆਂ ਦੀ ਯਾਦ ਦਿਵਾਉਂਦੀ ਹੈ, ਜੋ ਮਹਾਮਾਰੀ ਨਾਲ ਪੀੜਤ ਰਹੀ ਦੁਨੀਆ ਦੀ ਤਸਵੀਰ ਪੇਸ਼ ਕਰਦੀ ਹੈ। ਅਜਿਹੇ ਵਿਚ ਗਲੋਬਲ ਮਹਾਮਾਰੀ ਦੇ ਖਿਲਾਫ ਲੜਾਈ ਅਤੇ ਆਮ ਸਥਿਤੀ ਦੀ ਬਹਾਲੀ ਲਈ ਪ੍ਰਭਾਵੀ ਕੌਮਾਂਤਰੀ ਸਹਿਯੋਗ ਦੀ ਲੋੜ ਹੋਵੇਗੀ। ਕੋਵਿਡ-19 ਨੂੰ ਕੰਟਰੋਲ ਕਰਨ ਅਤੇ ਇਕ ਹੋਰ ਵੱਡੇ ਕਹਿਰ ਦੀ ਸੰਭਾਵਨਾ ਨੂੰ ਘਟ ਕਰਨ ਲਈ ਵੈਕਸੀਨੇਸ਼ਨ ਸਭ ਤੋਂ ਪ੍ਰਭਾਵੀ ਸਾਧਨਾਂ ਵਿਚੋਂ ਇਕ ਜਾਣ ਪੈਂਦਾ ਹੈ। ਦੋ ਜਿੰਦਾ ਲੋਕਤੰਤਰਾਂ ਦੇ ਰੂਪ ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਮਹਾਮਾਰੀ ਨੂੰ ਕੰਟਰੋਲ ਕਰਨ ਵਿਚ ਵਿਸ਼ੇਸ਼ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਕਿਵੇਂ ਕੋਵਿਡ ਦੇ ਖਿਲਾਫ ਗਲੋਬਲ ਲੜਾਈ ਜਿੱਤ ਸਕਦੀ ਹੈ।
ਭਾਰਤ ਦੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਅਤੇ ਤਜ਼ਰਬੇ ਵਿਕਾਸਸ਼ੀਲ ਦੇਸ਼ਾਂ ਸਮੇਤ ਦੁਨੀਆ ਭਰ ਵਿਚ ਵੈਕਸੀਨੇਸ਼ਨ ਨੂੰ ਹੋਰ ਤੇਜ਼ ਕਰਨ ਵਿਚ ਮਦਦ ਕਰ ਸਕਦੇ ਹਨ। ਭਾਰਤ ਨੇ ਇਕ ਮੁਸ਼ਕਲ ਭੂਗੋਲ ਅਤੇ ਵਿਸ਼ਾਲ ਆਬਾਦੀ ਆਧਾਰ ਦੀ ਪਿਛੋਕੜ ਵਿਚ ਇਕ ਪ੍ਰਭਾਵੀ ਟੀਕਾਕਰਨ ਪ੍ਰੋਗਰਾਮ ਸਥਾਪਿਤ ਕੀਤਾ ਹੈ। ਸ਼ੁਰੂਆਤ ਵਿਚ ਭਾਰਤ ਦੀ ਸਿਆਸੀ ਅਗਵਾਈ ਨੇ ਵੈਕਸੀਨ ਮੁਹਿੰਮ ਨੂੰ ਚਲਾਉਣ ਲਈ ਪ੍ਰਸ਼ਾਸਨਿਕ ਢਾਂਚੇ ਦੇ ਨਿਰਮਾਣ ’ਤੇ ਧਿਆਨ ਕੇਂਦਰਿਤ ਕੀਤਾ। ਵੈਕਸੀਨ ਨਿਰਮਾਤਾਵਾਂ ਅਤੇ ਵੰਡ ਲਈ ਇਕ ਸੁਚਾਰੂ ਪ੍ਰੋਗਰਾਮ ਤੇ ਵਾਤਾਵਰਣ ਯਕੀਨੀ ਕੀਤਾ। ਫਿਰ ਭਾਰਤ ਨੇ ਇਹ ਯਕੀਨੀ ਕੀਤਾ ਕਿ ਉਹ ਟੀਕੇ ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਰਾਹੀਂ ਆਪਣੇ ਲੋਕਾਂ ਤੱਕ ਪਹੁੰਮਚੇ ਤਾਂ ਜੋ ਕੋਲਡ-ਚੇਨ ਨੈੱਟਵਰਕ ਨੂੰ ਮਜਬੂਤ ਅਤੇ ਮਾਨੀਟਰ ਕੀਤਾ ਜਾ ਸਕੇ। ਜਿਥੇ ਕੋਵਿਨ ਪਲੇਟਫਾਰਮ ਜਿਸਨੇ ਟੀਕਿਆਂ ਲਈ ਪਹੁੰਚ ਅਤੇ ਰਜਿਸਟ੍ਰੇਸ਼ਨ ਨੂੰ ਸੌਖਾ ਬਣਾਇਆ ਉਥੇ ਦੂਸਰੇ ਪਾਸੇ ਡਰੋਨ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਵੀ ਟੀਕੇ ਪਹੁੰਚਾਏ।

ਦੂਸਰੇ ਦੇਸ਼ਾਂ ਦਾ ਟੀਕੇ ਮੁਹੱਈਆ ਕਰਵਾਉਣ ’ਚ ਭਾਰਤ ਸਮਰੱਥ
ਦੂਸਰਾ ਅਜਿਹੇ ਸਮੇ ਵਿਚ ਜਦੋਂ ਦੁਨੀਆ ਨੂੰ ਕੋਵਿਡ-19 ਟੀਕਿਆਂ ਦੀ ਲੋੜ ਹੈ, ਭਾਰਤ ਦੀ ਆਪਣੇ ਦੇਸ਼ ਦੇ ਅੰਦਰ ਟੀਕੇ ਦੇਣ ਦੀ ਸਮਰੱਥਾ ਗਲੋਬਲ ਪੱਧਰ ’ਤੇ ਟੀਕੇ ਦੇਣ ਦੀ ਸਮਰੱਥਾ ਨੂੰ ਵਧਾਉਂਦੀ ਹੈ। ਭਾਰਤ ਦੀ ਉਤਪਾਦਨ ਸਮਰੱਥਾਵਾਂ, ਤਜ਼ਰਬੇ ਅਤੇ ਮਨੁੱਖੀ ਸੋਮੇ ਦੁਨੀਆ ਦੇ ਬਾਕੀ ਉਨ੍ਹਾਂ 40 ਫੀਸਦੀ ਲੋਕਾਂ ਨੂੰ ਸਸਤੇ ਟੀਕੇ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਜਿਨ੍ਹਾਂ ਨੂੰ ਅਜੇ ਤੱਕ ਇਕ ਵੀ ਖੁਰਾਕ ਨਹੀਂ ਮਿਲੀ ਹੈ।

ਜਿਵੇਂ ਕਿ ਭਾਰਤ ਨੇ ਘਰੇਲੂ ਮੋਰਚੇ ਤੇ ਕੋਵਿਡ-19 ਦੇ ਖਿਲਾਫ ਲੜਨਦੀ ਤਰੱਕੀ ਨੂੰ ਜਾਰੀ ਰੱਖਿਆ ਹੈ, ਇਸਨੇ ਕੋਵੈਕਸ ਪਹਿਲ ਰਾਹੀਂ ਹੋਰਨਾਂ ਦੇਸ਼ਾਂ ਵਿਚ ਆਪਣੇ ਟੀਕਿਆਂ ਦੇ ਬਰਾਮਦ ਨੂੰ ਵਧਾ ਦਿੱਤਾ ਹੈ। ਇਹ ਇਕ ਅਹਿਮ ਪ੍ਰਭਾਵ ਪਾਏਗਾ ਅਤੇ ਮਹਾਮਾਰੀ ਨੂੰ ਖਤਮ ਕਰਨ ਵਿਚ ਮਦਦ ਕਰੇਗਾ। ਟੀਕਾਕਰਨ ਵਿਚ ਭਾਰਤ ਦੀ ਪ੍ਰਾਪਤੀ ਜਨਤਕ ਸਿਹਤ ਖਤਰਿਆਂ ਅਤੇ ਹੋਰ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਗਲੋਬਲ ਹਿੱਸੇਦਾਰੀ ਦੀ ਸਮਰੱਥਾ ਨੂੰ ਦਰਸ਼ਾਉਂਦੀ ਹੈ।

ਕਵਾਡ ਦੇਸ਼ ਵੈਕਸੀਨ ਪਹਿਲਕਦਮੀ ਲਈ ਵਚਨਬੱਧ
ਭਾਰਤ ਦਾ ਵੈਕਸੀਨ ਰੋਲ ਆਊਟ, ਯੂ. ਐੱਸ. ਦੇ ਕੱਚੇ ਮਾਲ ਰਾਹੀਂ ਮਦਦ ਪ੍ਰਾਪਤ ਹੈ, ਭਾਰਤ ਨੂੰ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਅਮਰੀਕਾ ਸਮੇਤ ਦੇਸ਼ਾਂ ਤੋਂ ਜੋ ਸਮਰਥਨ ਮਿਲਿਆ, ਉਹ ਸਥਿਤੀ ਨੂੰ ਕੰਟਰੋਲ ਵਿਚ ਲਿਆਉਣ ਅਤੇ ਜਲਦੀ ਵੈਕਸੀਨ ਉਤਪਾਦਨ ਵੱਲ ਸਾਡੀ ਉਰਜਾ ਨੂੰ ਕੇਂਦਰਿਤ ਕਰਨ ਵਿਚ ਅਹਿਮ ਸੀ। ਅਮਰੀਕਾ ਅਤੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ, ਕਵਾਡ ਵੈਕਸੀਨ ਪਹਿਲਕਦਮੀ ਲਈ ਵਚਨਬੱਧ ਹਨ, ਜਿਸ ਵਿਚ 2022 ਦੇ ਅਖੀਰ ਤੱਕ ਭਾਰਤ ਵਿਚ ਘੱਟ ਤੋਂ ਘੱਟ 1 ਬਿਲੀਅਨ ਕੋਵਿਡ-19 ਟੀਕਿਆਂ ਦੇ ਨਿਰਮਾਣ ਅਤੇ ਇੰਡੋ-ਪੈਸਿਫਿਕ ਦੇ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਦੀ ਕਲਪਨਾ ਕੀਤੀ ਗਈ ਹੈ। ਇਸ ਪਹਿਲ ਦੇ ਤਹਿਤ ਅਮਰੀਕਾ ਤੋਂ ਜਾਨਸਨ ਐਂਡ ਜਾਨਸਨ ਅਤੇ ਭਾਰਤ ਤੋਂ ਬਾਇਓਲਾਜੀਕਲ ਈ ਇਕੱਠੇ ਕੰਮ ਕਰ ਰਹੇ ਹਨ। ਵਿਸ਼ਵ ਵਪਾਰ ਸੰਗਠਨ ਵਿਚ ਅਮਰੀਕਾ ਅਤੇ ਭਾਰਤ ਹੋਰਨਾਂ ਦੇਸ਼ਾਂ ਨਾਲ ਮਿਲਕੇ ਕੋਵਿਡ ਟੀਕਿਆਂ ਲਈ ਟ੍ਰੇਡ ਰਿਲੇਟਿਡ ਆਸਪੈਕਟਸ ਆਫ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ (ਟੀ. ਆਈ. ਆਰ. ਪੀ. ਐੱਸ.) ਦੇ ਤਹਿਤ ਬੌਧਿਕ ਸੰਪਦਾ ਛੋਟ ਲਈ ਕੰਮ ਕਰ ਰਹੇ ਹਨ।

ਭਾਰਤ ਮਹਾਮਾਰੀ ਨੂੰ ਹਰਾਉਣ ਲਈ ਵਚਨਬੱਧ
ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਅਤੇ ਭਵਿੱਖ ਦੇ ਜਨਤਕ ਸਿਹਤ ਖਤਰਿਆਂ ਲਈ ਤਿਆਰ ਰਹਿਣ ਲਈ ਭਾਰਤ-ਯੂ. ਐੱਸ. ਲਈ ਸਿਹਤ ਖੇਤਰ ਵਿਚ ਸਹਿਯੋਗ ਦੇ ਵਿਆਪਕ ਮੌਕੇ ਹਨ। ਇਨਫੈਕਸ਼ਨ ਰੋਗ ਮਾਡਲਿੰਗ ਅਤੇ ਭਵਿੱਖਬਾਣੀ ਦੇ ਨਾਲ-ਨਾਲ ਜੈਵ ਸੁਰੱਖਿਆ, ਡਿਜੀਟਲ ਸਿਹਤ ਅਤੇ ਕਾਰੋਬਾਰੀ ਸਿਹਤ ਖਤਰਿਆਂ ਦੇ ਪ੍ਰਬੰਧਨ ਲਈ ਸੰਸਥਾਗਤ ਸਮਰੱਥਾ ਦੇ ਨਿਰਮਾਣ ਵਰਗੇ ਖੇਤਰਾਂ ਵਿਚ ਅਤੇ ਸਹਿਯੋਗ ਪ੍ਰਾਪਤ ਕੀਤਾ ਜਾ ਸਕਦਾ ਹੈ। ਵਸੂਧੈਵ ਕੁਟੁੰਬਕਮ ਦੇ ਪ੍ਰਾਚੀਨ ਭਾਰਤੀ ਦਰਸ਼ਨ ‘ਦੁਨੀਆ ਇਕ ਪਰਿਵਾਰ ਹੈ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਇਕ ਧਰਤੀ, ਇਕ ਹੀ’ ਦੀ ਦ੍ਰਿਸ਼ਟੀ ਨਾਲ ਨਿਰਦੇਸ਼ਿਤ ਭਾਰਤ ਇਸ ਮਹਾਮਾਰੀ ਨੂੰ ਹਰਾਉਣ ਲਈ ਅਮਰੀਕਾ ਅਤੇ ਕੌਮਾਂਤਰੀ ਭਾਈਚਾਰੇ ਦੇ ਹੋਰਨਾਂ ਭਾਈਵਾਲਾਂ ਦੇ ਨਾਲ ਕੰਮ ਕਰਨ ਲਈ ਵਚਨਬੱਧ ਹੈ।


author

Tarsem Singh

Content Editor

Related News