ਅਮਰੀਕਾ ਨੇ ਕਰਾਚੀ ’ਚ ਹੋਏ ਆਤਮਘਾਤੀ ਹਮਲੇ ਦੀ ਕੀਤੀ ਸਖ਼ਤ ਨਿੰਦਾ

Thursday, May 05, 2022 - 04:41 PM (IST)

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਕਰਾਚੀ ਦੇ ਯੂਨੀਵਰਸਿਟੀ ’ਚ ਹੋਏ ਉਸ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ’ਚ 3 ਚੀਨੀ ਵਿਦਿਆਰਥੀ ਅਤੇ ਇਕ ਪਾਕਿਸਤਾਨੀ ਚਾਲਕ ਦੀ ਮੌਤ ਹੋ ਗਈ ਸੀ। ਅਮਰੀਕਾ ਨੇ ਕਿਹਾ ਕਿ ਦੁਨੀਆ ’ਚ ਕਿਤੇ ਵੀ ਕੀਤਾ ਗਿਆ ਅੱਤਵਾਦੀ ਹਮਲ ਮਾਨਵਤਾ ਦਾ ਅਪਮਾਨ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ) ਦੀ ਇਕ ਬੁਰਕਾ ਪਹਿਨੀ ਔਰਤ ਆਤਮਘਾਤੀ ਹਮਲਾਵਰ ਨੇ 26 ਅਪ੍ਰੈਲ ਨੂੰ ਕਰਾਚੀ ਯੂਨੀਵਰਸਿਟੀ ’ਚ ਵਿਸਫੋਟ ਕਰਕੇ ਯੂਨੀਵਰਸਿਟੀ ਦੀ ਇਕ ਵੈਨ ਦੇ ਪਰਖੱਚੇ ਉਡਾ ਦਿੱਤੇ ਸੀ। ਇਹ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਯੂਰਪ ਯਾਤਰਾ 'ਤੇ PM ਮੋਦੀ ਨੇ ਨੌਰਡਿਕ ਨੇਤਾਵਾਂ ਨੂੰ ਦਿੱਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ 'ਤੋਹਫ਼ੇ'

ਅਮਰੀਕਾ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਸੰਮੇਲਨ ’ਚ ਕਿਹਾ ਕਿ, ‘‘ਅਸੀਂ ਪਾਕਿਸਤਾਨ ’ਚ ਕਰਾਚੀ ਯੂਨੀਵਰਸਿਟੀ ਦੇ ਖ਼ਿਲਾਫ਼ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ। ਅੱਜ ਅਸੀਂ ਉਸ ਨਿੰਦਾ ਨੂੰ ਮੁੜ ਤੋਂ ਦੁਹਰਾਉਂਦੇ ਹਾਂ। ਅੱਤਵਾਦੀ ਹਮਲਾ ਕਿਤੇ ਵੀ ਹੋਵੇ, ਇਹ ਹਰ ਜਗ੍ਹਾ ਮਾਨਵਤਾ ਦਾ ਅਪਮਾਨ ਹੈ। ਪ੍ਰਾਈਸ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਨਾਲ ਆਪਣੇ ਦੋਪੱਖੀ ਸੰਬੰਧਾਂ ਨੂੰ ਅਮਰੀਕਾ ਮਹੱਤਵ ਦਿੰਦਾ ਹੈ। ਹਮਲੇ ਤੋਂ ਬਾਅਦ ਪਾਬੰਦੀਸ਼ੁਦਾ ਬੀ.ਐੱਲ.ਏ. ਨੇ ਇਸਦੀ ਜ਼ਿੰਮੇਵਾਰੀ ਲੈਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਐਲਾਨ ਕੀਤਾ ਕਿ ਹਮਲਾਵਰ ਸ਼ਾਰੀ ਬਲੂਚ ਨਾਮ ਦੀ ਉੱਚ ਸਿੱਖਿਅਤ ਮਹਿਲਾ ਸੀ, ਜਿਸ ਦੇ ਦੋ ਛੋਟੇ ਬੱਚੇ ਵੀ ਸਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Meenakshi

News Editor

Related News