ਅਮਰੀਕੀ ਕੰਪਨੀ ਨੇ ਦਿੱਤਾ 36 ਲੱਖ ਰੁਪਏ ਦਾ ਬੋਨਸ, ਹੈਰਾਨ ਰਹਿ ਗਏ ਮੁਲਾਜ਼ਮ

Saturday, Dec 14, 2019 - 11:47 PM (IST)

ਅਮਰੀਕੀ ਕੰਪਨੀ ਨੇ ਦਿੱਤਾ 36 ਲੱਖ ਰੁਪਏ ਦਾ ਬੋਨਸ, ਹੈਰਾਨ ਰਹਿ ਗਏ ਮੁਲਾਜ਼ਮ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰੀਅਲ ਅਸਟੇਟ ਕੰਪਨੀ ਨੇ ਕ੍ਰਿਸਮਸ 'ਤੇ ਆਪਣੇ 198 ਮੁਲਾਜ਼ਮਾਂ ਨੂੰ 10 ਮਿਲੀਅਨ ਡਾਲਰ ਦਾ ਬੋਨਸ ਵੰਡਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਹਿਸਾਬ ਨਾਲ ਹਰ ਮੁਲਾਜ਼ਮ ਨੂੰ ਹੱਥ ਵਿਚ ਕੰਪਨੀ ਨੇ 36 ਲੱਖ ਰੁਪਏ ਦਾ ਬੋਨਸ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਇਹ ਬੋਨਸ ਮੁਲਾਜ਼ਮਾਂ ਲਈ ਸਰਪ੍ਰਾਈਜ਼ ਸੀ ਕਿਉਂਕਿ ਉਨ੍ਹਾਂ ਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ।
ਮੀਡੀਆ ਰਿਪੋਰਟਸ ਮੁਤਾਬਕ ਸੇਂਟ ਜਾਨ ਪ੍ਰਾਪਰਟੀਜ਼ ਨਾਂ ਦੀ ਕੰਪਨੀ ਨੇ ਇਹ ਬੋਨਸ ਟਾਰਗੇਟ ਪੂਰਾ ਹੋਣ ਦੀ ਖੁਸ਼ੀ ਵਿਚ ਦਿੱਤਾ। ਕੰਪਨੀ ਦੇ ਮਾਲਕ 81 ਸਾਲ ਦੇ ਐਡਵਰਡ ਸੇਂਟ ਜਾਨ ਨੇ ਆਪਣੇ ਮੁਲਾਜ਼ਮਾਂ ਨੂੰ ਸਰਪਰਾਈਜ਼ ਦਿੰਦੇ ਹੋਏ ਉਨ੍ਹਾਂ ਦੇ ਹੱਥ ਵਿਚ ਇਕ ਲਾਲ ਲਿਫਾਫਾ ਦਿੱਤਾ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਹ ਖੁਸ਼ੀ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਸਾਰੇ ਇਕੱਠੇ ਕ੍ਰਿਸਮਸ ਡਿਨਰ ਕਰ ਰਹੇ ਸਨ।


author

Sunny Mehra

Content Editor

Related News