ਬੀਜਿੰਗ ਓਲੰਪਿਕ ਦੇ ਕੂਟਨੀਤਕ ਬਾਈਕਾਟ ''ਤੇ ਵਿਚਾਰ ਕਰ ਰਿਹੈ ਅਮਰੀਕਾ : ਰਿਪੋਰਟ

11/18/2021 5:20:34 PM

ਵਾਸ਼ਿੰਗਟਨ— ਆਗਾਮੀ ਬੀਜਿੰਗ ਵਿੰਟਰ ਓਲੰਪਿਕ ਖੇਡਾਂ ਦੇ ਦ੍ਰਿਸ਼ਟੀਕੋਣ ਨੂੰ ਦੇਖਦਿਆਂ ਅਮਰੀਕੀ ਪ੍ਰਸ਼ਾਸਨ ਇਸ ਦੇ ਕੂਟਨੀਤਕ ਬਾਈਕਾਟ 'ਤੇ ਵਿਚਾਰ ਕਰ ਰਿਹਾ ਹੈ ਪਰ ਅਜੇ ਤੱਕ ਇਹ ਅੰਤਿਮ ਨਤੀਜੇ ’ਤੇ ਨਹੀਂ ਪਹੁੰਚਿਆ ਹੈ। ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ’ਚ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਛੇਤੀ ਹੀ ਅਮਰੀਕੀ ਅਧਿਕਾਰੀਆਂ ਨੂੰ ਖੇਡਾਂ ਵਿਚ ਨਾ ਭੇਜਣ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇਣ ਦੀ ਉਮੀਦ ਹੈ। ਦੱਸ ਦੇਈਏ ਕਿ ਵ੍ਹਾਈਟ ਹਾਊਸ ਆਮ ਤੌਰ ’ਤੇ ਓਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਵਫ਼ਦ ਭੇਜਦਾ ਹੈ ਪਰ ਇਸ ਵਾਰ ਫੈਲਾਅ ਬਦਲਣ ਦੀ ਉਮੀਦ ਹੈ।

ਬੇਸ਼ੱਕ ਹਾਲ ਹੀ ’ਚ ਬਾਈਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਕਾਰ ਹਾਲ ਹੀ ’ਚ ਹੋਈ ਵਰਚੁਅਲ ਮੀਟਿੰਗ ਦੌਰਾਨ ਇਹ ਮੁੱਦਾ ਸਾਹਮਣੇ ਨਹੀਂ ਆਇਆ ਪਰ ਅਮਰੀਕਾ ’ਚ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਕੂਟਨੀਤਕ ਬਾਈਕਾਟ ਦੇ ਸੱਦੇ ਦੀ ਵਕਾਲਤ ਕੀਤੀ ਗਈ ਹੈ। ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਅਜਿਹੇ ਬਾਈਕਾਟ ਦੀ ਮੰਗ ਕੀਤੀ, ਜੋ ਚੀਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕਰਨ ਲਈ ਇਕ ਕਦਮ ਸੀ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਮਾਮਲੇ ’ਚ ਫਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸੀ.ਐੱਨ.ਐੱਨ. ਨੇ ਮੰਗਲਵਾਰ ਨੂੰ ਡਿਪਟੀ ਪ੍ਰੈੱਸ ਸਕੱਤਰ ਐਂਡਰਿਊ ਬੇਟਸ ਦੇ ਹਵਾਲੇ ਨਾਲ ਕਿਹਾ, ‘‘ਮੇਰੇ ਕੋਲ ਇਸ ਵਿਸ਼ੇ ’ਤੇ ਜੋੜਨ ਲਈ ਕੁਝ ਨਹੀਂ ਹੈ।’’ ਇਹ ਰਿਪੋਰਟ ਉਦੋਂ ਆਈ ਹੈ, ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਵਾਸ਼ਿੰਗਟਨ ਅਤੇ ਇਸ ਦੇ ਸਹਿਯੋਗੀ ਬੀਜਿੰਗ ਓਲੰਪਿਕ ਬਾਰੇ ‘ਸਰਗਰਮ ਗੱਲਬਾਤ’ ਵਿਚ ਹਨ।


Manoj

Content Editor

Related News