ਅਫਗਾਨਿਸਤਾਨ ਵਿਚ ਘੱਟਗਿਣਤੀਆਂ ਦੀ ਰਾਖੀ ਲਈ ਚਿੰਤਾ ''ਚ ਅਮਰੀਕਾ
Sunday, May 10, 2020 - 12:37 AM (IST)
ਵਾਸ਼ਿੰਗਟਨ (ਏਜੰਸੀ)- ਅਫਗਾਨਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਅਮਰੀਕੀ ਸੰਸਦ ਮੈਂਬਰ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਇਸ ਬਾਰੇ ਢੁੱਕਵੇਂ ਕਦਮ ਚੁਕਣ ਦੀ ਅਪੀਲ ਕੀਤੀ। ਸੰਸਦ ਮੈਂਬਰਾਂ ਨੇ ਉਥੇ ਰਹਿਣ ਵਾਲੇ ਸਿੱਖਾਂ ਅਤੇ ਹਿੰਦੂਆਂ ਨੂੰ ਸੁਰੱਥਿਅਤ ਥਾਵਾਂ 'ਤੇ ਵਸਾਉਣ ਦੀ ਵੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਕ ਸਮਾਂ ਸੀ ਜਦੋਂ ਅਫਗਾਵਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੱਗਭਗ 100 ਪਰਿਵਾਰ ਹੀ ਬਾਕੀ ਬਚੇ ਹਨ। ਚਾਰ ਮਈ ਨੂੰ ਲਿਖੀ ਚਿੱਠੀ ਵਿਚ ਸਿੱਖ ਕਾਕਸ ਦੇ ਸਹਿ ਪ੍ਰਧਾਨ ਜਾਨ ਗਾਰਾਮੇਂਡੀ ਅਤੇ 25 ਹੋਰ ਸੰਸਦ ਮੈਂਬਰਾਂ ਨੇ ਪੋਂਪੀਓ ਦੇ ਸਾਹਮਣੇ ਅਫਗਾਨਿਸਤਾਨ ਵਿਚ ਘੱਟਗਿਣਤੀਆਂ ਦੀ ਸੁਰੱਖਿਆ ਦਾ ਮਸਲਾ ਚੁੱਕਿਆ।
ਉਨ੍ਹਾਂ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ 'ਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਹਮਲੇ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਕਿ ਕੌਮਾਂਤਰੀ ਧਾਰਮਿਕ ਸੁਤੰਤਰਤਾ ਗਠਜੋੜ ਵਿਚ ਹੋਰ ਵੀ ਦੇਸ਼ਾਂ ਨੂੰ ਜੋੜਣ ਤਾਂ ਜੋ ਇਨ੍ਹਾਂ ਘੱਟ ਗਿਣਤੀ ਭਾਈਚਾਰਿਆਂ ਦੇ ਸੁਰੱਖਿਅਤ ਮੁੜਵਸੇਬੇ ਦੀ ਪ੍ਰਕਿਰਿਆ ਯਕੀਨੀ ਹੋ ਸਕੇ।
ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੇ ਕਾਰਣ ਜਾਰੀ ਯਾਤਰਾ ਪਾਬੰਦੀਆਂ ਨਾਲ ਉਹ ਪੂਰੀ ਤਰ੍ਹਾਂ ਜਾਣੂੰ ਹੈ ਅਤੇ ਇਸ ਕਾਰਨ ਸ਼ਰਨਾਰਥੀਆਂ ਨੂੰ ਕਿਤੇ ਪਨਾਹ ਨਹੀਂ ਮਿਲ ਰਹੀ ਹੈ। ਅਮਰੀਕੀ ਸਿੱਖ ਕਾਕਸ ਕਮੇਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਰਪ੍ਰੀਤ ਸਿੰਘ ਅਤੇ ਕੋਆਰਡੀਨੇਟਰ ਪ੍ਰੀਤਪਾਲ ਸਿੰਘ, ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਸੰਯੁਕਤ ਬਿਆਨ ਵਿਚ ਇਸ ਮੁੱਦੇ ਨੂੰ ਚੁੱਕਣ ਲਈ ਸੰਸਦ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਦੱਸਇਆ ਕਿ ਇਸ ਭਾਈਚਾਰੇ ਵਿਚੋਂ ਕਈ ਲੋਕ ਅਫਗਾਨਿਸਤਾਨ ਦੇ ਬਾਹਰ ਮੁੜ ਵਸੇਬੇ ਦੀ ਮੰਗ ਕਰ ਰਹੇ ਹਨ।