ਅਮਰੀਕਾ ਨੇ ਤਾਈਵਾਨ ਨੂੰ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਹਥਿਆਰਾਂ ਦੀ ਵਿਕਰੀ ਦੀ ਦਿੱਤੀ ਮਨਜ਼ੂਰੀ

10/24/2020 6:10:19 PM

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਤਾਈਵਾਨ ਦੇ ਲਈ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਦਮ ਨਾਲ ਚੀਨ ਤੋਂ ਨਾਰਾਜ਼ ਹੋਣ ਅਤੇ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿਚਕਾਰ ਤਣਾਅ ਵਧਣ ਦਾ ਖਦਸ਼ਾ ਹੈ ਜੋ ਪਹਿਲਾਂ ਤੋਂ ਹੀ ਵਪਾਰ, ਤਿੱਬਤ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਵਰਗੇ ਮੁੱਦਿਆਂ 'ਤੇ ਆਹਮੋ-ਸਾਹਮਣੇ ਹੈ। 
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਤਾਈਵਾਨ ਨੂੰ ਆਪਣੀ ਰੱਖਿਆ ਸਮੱਰਥਾਵਾਂ 'ਚ ਸੁਧਾਰ ਕਰਨ ਲਈ 135 ਭੂਮੀ ਤੋਂ ਦਾਗੀਆਂ ਜਾਣ ਵਾਲੀਆਂ ਮਿਜ਼ਾਇਲਾਂ, ਸੰਬੰਧਤ ਉਪਕਰਨਾਂ ਦੀ ਵਿਕਰੀ ਅਤੇ ਟ੍ਰੇਨਿੰਗ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪੈਕੇਜ ਕਰੀਬ ਇਕ ਅਰਬ ਡਾਲਰ ਦਾ ਹੈ। ਮਿਜ਼ਾਇਲਾਂ ਚਬੋਇੰਗ, ਵੱਲੋਂ ਨਿਰਮਿਤ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰਸਤਾਵਿਤ ਵਿਕਰੀ ਆਪਣੇ ਸ਼ਕਤੀਸ਼ਾਲੀ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਭਰੋਸੇਯੋਗ ਰੱਖਿਆਤਮਕ ਸਮੱਰਥਾ ਬਣਾਏ ਰੱਖਣ ਲਈ ਪ੍ਰਾਪਤਕਰਤਾ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹੋਏ ਅਮਰੀਕੀ ਰਾਸ਼ਟਰੀ, ਆਰਥਿਕ ਅਤੇ ਸੁਰੱਖਿਆ ਹਿੱਤ 'ਚ ਹਨ।


Aarti dhillon

Content Editor

Related News