ਬਿ੍ਰਟੇਨ ਨੇ ਕੋਰੋਨਾ ਦੇ ਮਰੀਜ਼ਾਂ ਲਈ ਇਸ ਦਵਾਈ ਦੇ ਟ੍ਰਾਇਲ ਨੂੰ ਦਿੱਤੀ ਇਜਾਜ਼ਤ

Wednesday, May 27, 2020 - 02:32 AM (IST)

ਬਿ੍ਰਟੇਨ ਨੇ ਕੋਰੋਨਾ ਦੇ ਮਰੀਜ਼ਾਂ ਲਈ ਇਸ ਦਵਾਈ ਦੇ ਟ੍ਰਾਇਲ ਨੂੰ ਦਿੱਤੀ ਇਜਾਜ਼ਤ

ਲੰਡਨ - ਬਿ੍ਰਟਿਸ਼ ਸਿਹਤ ਸੇਵਾ ਐਨ. ਐਚ. ਐਸ. ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਰੇਮਡੇਸੀਵਿਰ ਦਵਾਈ ਮੁਹੱਈਆ ਕਰਾਵੇਗਾ। ਬਿ੍ਰਟਿਸ਼ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਬਿ੍ਰਟੇਨ ਕੋਵਿਡ-19 ਦੇ ਮਰੀਜ਼ਾਂ ਲਈ ਰੇਮਡੇਸੀਵਿਰ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਵਾਲਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਦੇ ਇਲਾਜ ਲਈ ਚੁੱਕਿਆ ਗਿਆ ਇਹ ਹੁਣ ਤੱਕ ਦਾ ਸ਼ਾਇਦਾ ਸਭ ਤੋਂ ਵੱਡਾ ਕਦਮ ਹੋਵੇਗਾ। ਬਿ੍ਰਟਿਸ਼ ਰੈਗੂਲੇਟਰਸ ਦਾ ਆਖਣਾ ਹੈ ਕਿ ਇਸ ਦਵਾਈ ਦੇ ਇਸਤੇਮਾਲ ਨੂੰ ਲੈ ਕੇ ਲੋੜੀਂਦੇ ਸਬੂਤ ਹਨ ਅਤੇ ਕਈ ਗਿਣੇ-ਚੁਣੇ ਕੋਵਿਡ-19 ਹਸਪਤਾਲਾਂ ਵਿਚ ਇਸ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਹਾਲਾਂਕਿ ਅਜੇ ਇਸ ਦਵਾਈ ਦੀ ਸਪਲਾਈ ਘੱਟ ਹੋਣ ਕਾਰਨ ਇਹ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਅਮਰੀਕਾ ਅਤੇ ਜਾਪਾਨ ਵਿਚ ਵੀ ਇਸ ਦਵਾਈ ਦੇ ਇਸਤੇਮਾਲ ਨੂੰ ਲੈ ਕੇ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਚੁੱਕੇ ਸਨ। ਹਾਲਾਂਕਿ ਕਈ ਹੈਲਥ ਐਕਸਪਰਟ ਪਹਿਲਾਂ ਚਿਤਾਵਨੀ ਦੇ ਚੁੱਕੇ ਹਨ ਕਿ ਕੋਵਿਡ-19 ਦੇ ਮਰੀਜ਼ਾਂ ਲਈ ਰੇਮਡੇਸੀਵਿਰ ਕੋਈ ਮੁਕੰਮਲ ਇਲਾਜ ਨਹੀਂ ਹੈ।

ਕੋਈ ਅਹਿਮ ਹੈ ਰੇਮਡੇਸੀਵਿਰ
ਰੇਮਡੇਸੀਵਿਰ ਨੂੰ ਮੂਲ ਰੂਪ ਤੋਂ ਅਮਰੀਕਾ ਦੀ ਕੰਪਨੀ ਗਿਲੀਡ ਸਾਇੰਸੇਜ਼ ਨੇ ਵਿਕਸਤ ਕੀਤਾ ਸੀ ਅਤੇ ਇਸ ਦਵਾਈ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ। ਹਾਲ ਹੀ ਵਿਚ ਅਮਰੀਕਾ ਵਿਚ ਹੋਏ ਅਧਿਐਨ ਵਿਚ ਪਾਇਆ ਗਿਆ ਸੀ ਕਿ ਰੇਮਡੇਸੀਵਿਰ ਨੇ ਗੰਭੀਰ ਰੂਪ ਤੋਂ ਬੀਮਾਰ ਲੋਕਾਂ ਦੇ ਰੀ-ਕਵਰੀ ਟਾਈਮ ਨੂੰ ਘੱਟ ਕਰਨ ਵਿਚ ਮਦਦ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਬਰੁਸ ਆਇਲਵਰਡ ਨੇ ਵੀ ਕੁਝ ਸਮੇਂ ਪਹਿਲਾਂ ਕਿਹਾ ਸੀ ਕਿ ਚੀਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਪਾਇਆ ਕਿ ਰੇਮਡੇਸੀਵਿਰ ਇਕੱਲੀ ਅਜਿਹੀ ਦਵਾਈ ਹੈ ਜੋ ਕੋਰੋਨਾ ਦੇ ਮਾਮਲਿਆਂ ਵਿਚ ਅਸਰਦਾਰ ਨਜ਼ਰ ਆਉਂਦੀ ਹੈ।

ਰੇਮਡੇਸੀਵਿਰ ਦਵਾਈ ਮਨੁੱਖੀ ਸਰੀਰ ਵਿਚ ਮੌਜੂਦ ਉਸ ਇਕ ਇੰਜ਼ਾਇਮ 'ਤੇ ਹਮਲਾ ਕਰਦੀ ਹੈ, ਜਿਸ ਦੀ ਮਦਦ ਨਾਲ ਕੋਈ ਵਾਇਰਸ ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਖੁਦ ਨੂੰ ਵਧਾਉਂਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਫਿਲਹਾਲ ਰੇਮਡੇਸੀਵਿਰ ਨੂੰ ਲੈ ਕੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ। ਟ੍ਰਾਇਲ ਤੋਂ ਮਿਲੇ ਸ਼ੁਰੂਆਤੀ ਡਾਟਾ ਮੁਤਾਬਕ ਇਹ ਦਵਾਈ ਬੀਮਾਰ ਲੋਕਾਂ ਦੀ ਰੀ-ਕਵਰੀ ਟਾਈਮ ਨੂੰ 4 ਦਿਨ ਤੱਕ ਘੱਟ ਕਰ ਸਕਦੀ ਹੈ।

ਹਾਲਾਂਕਿ ਹੁਣ ਤੱਕ ਇਸ ਗੱਲ ਦੇ ਸਮਰਥਨ ਵਿਚ ਲੋੜੀਂਦਾ ਡਾਟਾ ਨਹੀਂ ਹੈ ਕਿ ਇਹ ਦਵਾਈ ਜ਼ਿਆਦਾ ਲੋਕਾਂ ਦੀ ਜਾਨ ਵੀ ਬਚਾ ਸਕਦੀ ਹੈ ਜਾਂ ਨਹੀਂ। ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੈ ਬਿ੍ਰਟੇਨ ਦੇ ਲਈ ਗਿਲੀਡ ਸਾਇੰਸੇਜ਼ ਨੇ ਇਸ ਦਵਾਈ ਦਾ ਕਿੰਨਾ ਸਟਾਕ ਰੱਖਿਆ ਹੈ। ਸਿਰਫ ਡਾਕਟਰਾਂ ਦੀ ਸਲਾਹ ਤੋਂ ਬਾਅਦ ਇਹ ਦਵਾਈ ਦਿੱਤੀ ਜਾਵੇਗੀ। ਮਿਨੀਸਟਰ ਆਫ ਇਨੋਵੇਸ਼ਨ ਲਾਰਡ ਬੇਟਹੈਲ ਨੇ ਕਿਹਾ ਹੈ ਕਿ ਸਾਇੰਸਦਾਨਾਂ ਤੋਂ ਸਲਾਹ ਲੈਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਮਰੀਜ਼ਾਂ ਵਿਚ ਇਸ ਦਵਾਈ ਦੇ ਸਕਾਰਾਤਮਕ ਨਤੀਜੇ ਆਏ ਇਸ ਦੇ ਲਈ ਅਸੀਂ ਦੇਸ਼ ਵਿਚ ਇਸ ਦੇ ਕਲੀਨਿਕਲ ਟ੍ਰਾਇਲ 'ਤੇ ਨਜ਼ਰ ਰੱਖਾਂਗੇ। ਮਰੀਜ਼ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਪਹਿਲਾਂ ਹੈ।


author

Khushdeep Jassi

Content Editor

Related News