ਬ੍ਰਾਜ਼ੀਲ ਦੀ ਮੰਤਰੀ ਨੇ ਆਖਿਆ ਕਿ, ਫਰਾਂਸ ਦੀ ਫਸਟ ਲੇਡੀ ਹੈ ''ਬਦਸੂਰਤ''
Saturday, Sep 07, 2019 - 10:28 PM (IST)

ਰੀਓ ਡੀ ਜਿਨੇਰੀਓ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੀ ਨੇ ਕੁਝ ਦਿਨ ਪਹਿਲਾਂ ਫਰਾਂਸ ਦੀ ਫਸਟ ਲੇਡੀ ਬ੍ਰਿਗਿਟ ਮੈਕਰੋਨ 'ਤੇ ਟਿੱਪਣੀ ਕਰ ਉਨ੍ਹਾਂ ਨੂੰ ਬਦਸੂਰਤ ਕਿਹਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਮੈਕਰੋਨ ਬੋਲਸੋਨਾਰੋ ਤੋਂ ਖਫਾ ਹੋ ਗਏ ਸਨ। ਜੇਕਰ ਹੁਣ ਬ੍ਰਾਜ਼ੀਲ ਦੇ ਵਿੱਤ ਮੰਤਰੀ ਨੇ ਵੀ ਫਰਾਂਸ ਦੀ ਫਸਟ ਲੇਡੀ ਬ੍ਰਿਗਿਟ ਮੈਕਰੋਨ 'ਤੇ ਭੱਦੀ ਟਿੱਪਣੀ ਕੀਤੀ ਹੈ।
ਵਿੱਤ ਮੰਤਰੀ ਪਾਓਲੋ ਗੁਏਡੇਸ ਨੇ ਵੀਰਵਾਰ ਨੂੰ ਆਖਿਆ ਕਿ ਬ੍ਰਿਗਿਟ ਮੈਕਰੋਨ 'ਤੇ ਦਿੱਤੇ ਗਏ ਰਾਸ਼ਟਰਪਤੀ ਬੋਲਸੋਨਾਰੋ ਦੇ ਬਿਆਨ ਤੋਂ ਸਹਿਮਤ ਹਨ ਕਿ ਫਰਾਂਸ ਦੀ ਫਸਟ ਲੇਡੀ ਅਸਲ 'ਚ ਬਦਸੂਰਤ ਹੈ। ਇਕਨਾਮਿਕ ਫੋਰਮ ਦੌਰਾਨ ਬੋਲਸੋਨਾਰੋ ਨੇ ਆਖਿਆ ਸੀ ਇਹ ਸੱਚ ਹੈ। ਉਹ ਮਹਿਲਾ ਸੱਚ 'ਚ ਬਦਸੂਰਤ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਦੇ ਇਕ ਸਹਿਯੋਗੀ ਨੇ ਆਖਿਆ ਸੀ ਇਕ ਗੁਏਡੇਸ ਨੇ ਜਨਤਕ ਈਵੈਂਟ 'ਚ ਕੀਤੇ ਗਏ ਮਜ਼ਾਕ ਲਈ ਮੁਆਫੀ ਮੰਗੀ ਹੈ, ਜਿਸ 'ਚ ਉਨ੍ਹਾਂ ਨੇ ਫਰਾਂਸ ਦੀ ਫਸਟ ਲੇਡੀ 'ਤੇ ਟਿੱਪਣੀ ਕੀਤੀ ਸੀ।
ਪਿਛਲੇ ਹਫਤੇ ਬੋਲਸੋਨਾਰੋ ਦੀ ਨਿੰਦਾ ਹੋਈ ਸੀ ਜਦ ਉਨ੍ਹਾਂ ਨੇ ਫ੍ਰਾਂਸੀਸੀ ਰਾਸ਼ਟਰਪਤੀ ਦੀ ਪਤਨੀ ਦੀ ਲੁੱਕ ਦੇ ਬਾਰੇ 'ਚ ਇਕ ਫੇਸਬੁੱਕ ਪੋਸਟ ਦਾ ਸਮਰਥਨ ਕੀਤਾ ਸੀ। ਇਸ ਪੋਸਟ 'ਚ ਲਿੱਖਿਆ ਸੀ ਕਿ ਫਰਾਂਸ ਦੀ ਫਸਟ ਲੇਡੀ, ਬ੍ਰਾਜ਼ੀਲ ਦੀ ਫਸਟ ਲੇਡੀ ਮਿਸ਼ੇਲ ਬੋਲਸੋਨਾਰੋ ਜਿੰਨੀ ਆਕਰਸ਼ਕ ਨਹੀਂ ਹੈ। ਬੋਲਸੋਨਾਰੋ ਨੇ ਫੇਸਬੁੱਕ 'ਤੇ ਇਕ ਕੁਮੈਂਟ ਦੇ ਜਵਾਬ 'ਚ ਲਿੱਖਿਆ ਕਿ ਲੜਕੇ ਨੂੰ ਅਪਮਾਨਿਤ ਨਾ ਕਰੋ, ਹਾ ਹਾ।
ਉਨ੍ਹਾਂ ਨੇ ਅੱਗੇ ਲਿੱਖਿਆ ਸੀ ਕਿ ਹੁਣ ਤੁਸੀਂ ਸਮਝੋ ਕਿ ਬੋਲਸੋਨਾਰੋ ਨੂੰ ਮੈਕਰੋਨ ਕਿਉਂ ਸਤਾ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਦੇ ਇਸ ਵਿਵਹਾਰ ਨੂੰ ਬੇਹੱਦ ਗਲਤ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਆਪਣੇ ਕੁਮੈਂਟ ਨੂੰ ਡਿਲੀਟ ਕਰ ਦਿੱਤਾ ਸੀ। ਹਾਲ ਹੀ 'ਚ ਅਮੇਜ਼ਨ ਦੇ ਜੰਗਲਾਂ 'ਚ ਲੱਗੀ ਅੱਗ ਦੇ ਮੁੱਦੇ 'ਤੇ ਬ੍ਰਾਜ਼ੀਲ ਅਤੇ ਫਰਾਂਸ ਵਿਚਾਲੇ ਤਣਾਤਣੀ ਸ਼ੁਰੂ ਹੋ ਗਈ ਹੈ। ਇਹ ਅੱਗ ਗਲੋਬਲ ਜਲਵਾਯੂ ਨੂੰ ਸਥਿਰ ਕਰਨ ਲਈ ਅਹਿਮ ਹੈ।