ਅਮਰੀਕੀ ਨੇਵੀ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਚਲਾਈਆਂ ਗੋਲੀਆਂ

Thursday, Apr 29, 2021 - 02:29 AM (IST)

ਦੁਬਈ-ਅਮਰੀਕੀ ਨੇਵੀ ਨੇ ਬੁੱਧਵਾਰ ਨੂੰ ਕਿਹਾ ਕਿ ਫਾਰਸ ਦੀ ਖਾੜੀ 'ਚ ਗਸ਼ਤ ਦੌਰਾਨ ਈਰਾਨ ਪੈਰਮਿਲੀਟਰ ਰੈਵੂਲੇਸ਼ਨਰੀ ਗਾਰਡ ਦੇ ਜਹਾਜ਼ਾਂ ਨੂੰ ਉਸ ਦੇ ਜੰਗੀ ਬੇੜਿਆਂ ਨੂੰ ਬੇਹਦ ਨੇੜੇ ਆ ਜਾਣ 'ਤੇ ਉਸ ਨੇ ਚਿਤਾਵਨੀ ਦੇਣ ਲਈ ਗੋਲੀਆਂ ਚਲਾਈਆਂ। ਕਰੀਬ 4 ਸਾਲਾਂ ਦੌਰਾਨ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ। ਨੇਵੀ ਨੇ ਕੁਵੈਤ, ਈਰਾਨ, ਈਰਾਕ ਅਤੇ ਸਾਊਦੀ ਅਰਬ ਨੇੜੇ ਫਾਰਸ ਦੀ ਖਾੜੀ ਦੇ ਉੱਤਰੀ ਖੇਤਰ 'ਚ ਅੰਤਰਰਾਸ਼ਟਰੀ ਸਮੁੰਦਰ 'ਚ ਸੋਮਵਾਰ ਰਾਤ ਹੋਏ ਇਸ ਮੁਕਾਬਲੇ ਦੀ ਫੁਟੇਜ ਜਾਰੀ ਕੀਤੀ।

ਇਹ ਵੀ ਪੜ੍ਹੋ-BigBasket ਦੇ 20 ਮਿਲੀਅਨ ਗਾਹਕਾਂ ਦਾ ਡਾਟਾ ਲੀਕ, ਡਾਰਕ ਵੈੱਬ 'ਤੇ ਹੋ ਰਹੀ ਵਿਕਰੀ

ਫੁਟੇਜ 'ਚ ਦੂਰ ਤੋਂ ਰੋਸ਼ਨੀ ਦੇਖੀ ਜਾ ਸਕਦੀ ਹੈ ਅਤੇ ਇਕ ਗੋਲੀ ਚਲਾਏ ਜਾਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਈਰਾਨ ਵੱਲੋਂ ਇਸ ਘਟਨਾ ਨੂੰ ਲੈ ਕੇ ਕਈ ਪ੍ਰਤੀਕਿਰਿਆ ਫਿਲਹਾਲ ਨਹੀਂ ਆਈ ਹੈ। ਅਮਰੀਕੀ ਨੇਵੀ ਨੇ ਕਿਹਾ ਕਿ ਚੱਕਰਵਾਰੀ ਸ਼੍ਰੇਣੀ ਦੀ ਗਸ਼ਤ ਜਹਾਜ਼ (ਯੂ.ਐੱਸ.ਐੱਸ. ਫਾਇਰਬੋਟ' ਨੇ ਉਸ ਦੇ ਅਤੇ ਅਮਰੀਕੀ ਕਾਸਟ ਗਾਰਡ ਗਸ਼ਤ ਜਹਾਜ਼ ਯੂ.ਐੱਸ.ਐੱਸ.ਸੀ.ਜੀ. ਬੇਨਰਆਫ ਦੇ 68 ਗਜ਼ ਦੀ ਦੂਰੀ ਤੱਕ ਤਿੰਨ ਤਿੱਖੇ ਹਮਲੇ ਕਰਨ 'ਚ ਸਮਰਥ ਈਰਾਨੀ ਜਹਾਜ਼ਾਂ ਦੇ ਆਉਣ 'ਤੇ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ-ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ

ਪੱਛਮੀ ਏਸ਼ੀਆ 'ਚ ਸਥਿਤ ਪੰਜਵੇਂ ਬੇਡੇ ਦੀ ਬੁਲਾਰਨ ਕੋਮੋਡੋਰ ਰੇਬੇਕਾ ਨੇ ਕਿਹਾ ਕਿ ਅਮਰੀਕੀ ਚਾਲਕ ਦਲ ਨੇ ਬ੍ਰਿਜ-ਟੂ-ਬ੍ਰਿਜ ਰੇਡੀਓ ਅਤੇ ਰੌਲ ਪਾਉਣ ਵਾਲੇ ਉਪਕਰਣਾਂ ਨਾਲ ਕਈ ਵਾਰ ਚਿਤਾਵਨੀ ਜਾਰੀ ਕੀਤੀ ਪਰ (ਗਾਰਡ ਦੀ) ਕਿਸ਼ਤੀਆਂ ਬੇਹਦ ਨੇੜੇ ਆ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਫਾਇਰਬੋਲਟ ਦੇ ਚਾਲਕ ਦਲ ਦੇ ਮੈਂਬਰਾਂ ਨੇ ਚਿਤਾਵਨੀ ਦਿੰਦੇ ਹੋਏ ਗੋਲੀਆਂ ਚਲਾਈਆਂ ਅਤੇ ਫਿਰ ਉਨ੍ਹਾਂ ਦੇ ਜਹਾਜ਼ ਅਮਰੀਕੀ ਜਹਾਜ਼ਾਂ ਤੋਂ ਦੂਰ ਚੱਲੇ ਗਏ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News