ਟੈਕਸਾਸ ਦੀ ਸਾਫਟਵੇਅਰ ਕੰਪਨੀ ਦਾ ਹੈਕਰਾਂ ਨੇ ਕੀਤਾ ਇਸਤੇਮਾਲ

Wednesday, Dec 16, 2020 - 11:49 PM (IST)

ਟੈਕਸਾਸ ਦੀ ਸਾਫਟਵੇਅਰ ਕੰਪਨੀ ਦਾ ਹੈਕਰਾਂ ਨੇ ਕੀਤਾ ਇਸਤੇਮਾਲ

ਵਾਸ਼ਿੰਗਟਨ-ਇਸ ਹਫਤੇ ਦੇ ਪਹਿਲੇ ਤਕ ਕੁਝ ਹੀ ਲੋਕ ‘ਸੋਲਰ ਵਿੰਡਸ’ ਤੋਂ ਜਾਣੂ ਸਨ, ਜੋ ਟੈਕਸਾਸ ਦੀ ਇਕ ਸਾਫਟਵੇਅਰ ਕੰਪਨੀ ਹੈ ਅਤੇ ਇਹ ਦੁਨੀਆ ਭਰ ’ਚ ਨਿੱਜੀ ਕੰਪਨੀਆਂ ਅਤੇ ਸਰਕਾਰੀ ਏਜੰਸੀਆਂ ਨੂੰ ਅਹਿਮ ਕੰਪਿਊਟਰ ਨੈੱਟਵਰਕ ਨਿਗਰਾਨੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਪਰ ਇਕ ਨਵੇਂ ਖੁਲਾਸੇ ਤੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਦੇ ਕਈ ਹਾਈ-ਪ੍ਰੋਫਾਈਲ ਗਾਹਕਾਂ ਅਤੇ ਫਾਰਚਿਊਨ 500 ਕੰਪਨੀਆਂ ਨੂੰ ਸਾਵਧਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ -'ਟਰੰਪ ਕੋਰੋਨਾ ਵਾਇਰਸ ਦਾ ਟੀਕਾ ਲਵਾਉਣ ਲਈ ਤਿਆਰ'

ਦਰਅਸਲ, ਇਹ ਖੁਲਾਸਾ ਹੋਇਆ ਹੈ ਕਿ ਸਾਈਬਰ ਜਾਸੂਸਾਂ ਨੇ ਕੰਪਿਊਟਰ ਨੈੱਟਵਰਕ ’ਚ ਸੰਨ੍ਹ ਲਾਉਣ ਲਈ ਮਹੀਨਿਆਂ ਤੱਕ ਗੁਪਤ ਤਰੀਕੇ ਨਾਲ ਸੋਲਰ ਵਿੰਡਸ ਦਾ ਇਸਤੇਮਾਲ ਕੀਤਾ। ਬੇਅਰਡ ਦੇ ਮਾਹਰ ਰਾਬ ਓਲੀਵਰ ਨੇ ਕਿਹਾ ਕਿ ਆਈ.ਟੀ. ਮੁਲਾਜ਼ਮ ਆਪਣੇ ਪੂਰੇ ਕਰੀਅਰ ’ਚ ਸੋਲਰ ਵਿੰਡਸ ਦੇ ਬਾਰੇ ’ਚ ਨਹੀਂ ਸੁਣ ਸਕਦੇ ਹਨ। ਪਰ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਤੁਹਾਡਾ ਆਈ.ਟੀ. ਵਿਭਾਗ ਇਸ ਦੇ ਬਾਰੇ ’ਚ ਜਾਣੇਗਾ। ਹੁਣ ਕਾਫੀ ਗਿਣਤੀ ’ਚ ਲੋਕ ਵੀ ਇਸ ਦੇ ਬਾਰੇ ’ਚ ਜਾਣਦੇ ਹਨ ਪਰ ਚੰਗੇ ਤਰੀਕੇ ਨਾਲ ਨਹੀਂ।

ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'

ਕੰਪਨੀ ਨੇ ਐਤਵਾਰ ਨੂੰ ਆਪਣੇ ਕਰੀਬ 33,000 ਗਾਹਕਾਂ ਨੂੰ ਇਸ ਦੇ ਬਾਰੇ ’ਚ ਸਾਵਧਾਨ ਕਰਨਾ ਸ਼ੁਰੂ ਕੀਤਾ ਸੀ। ਇਹ ਸਾਫਟਵੇਅਰ, ਜੋ ਕੰਪਿਊਟਰ ਨੈੱਟਵਰਕ ਅਤੇ ਸਰਵਰ ਦੀ ਨਿਗਰਾਨੀ ਕਰਨ ’ਚ ਮਦਦ ਕਰਦਾ ਹੈ, ਸੂਚਨਾ ਚੋਰੀ ਕਰਨ ਲਈ ਇਕ ਜਾਸੂਸੀ ਹਥਿਆਰ ਬਣ ਗਿਆ ਹੈ। ਸੋਲਰ ਵਿੰਡਸ ਦੇ ਗਾਹਕਾਂ ’ਚ ਸ਼ਾਮਲ ਕੈਲੀਫੋਰਨੀਆ ਦੇ ਇਕ ਪ੍ਰਮੁੱਖ ਸਾਈਬਰ ਸੁਰੱਖਿਆ ਫਰਮ ਫਾਇਰ ਆਈ ਨੇ ਇਸ ਜਾਸੂਸੀ ਦਾ ਸਭ ਤੋਂ ਪਹਿਲਾਂ ਪਤਾ ਲਾਇਆ। ਫਾਇਰ ਆਈ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਖੁਲਾਸਾ ਕੀਤਾ ਸੀ ਕਿ ਉਸ ਦੇ ਕੰਪਿਊਟਰ ’ਚ ਸਾਈਬਰ ਸੰਨ੍ਹ ਕੀਤੀ ਗਈ। 

ਇਹ ਵੀ ਪੜ੍ਹੋ -ਫਰਾਂਸ 'ਚ ਕਰਫਿਊ 'ਚ ਹੋਣ ਵਾਲੀਆਂ ਪਾਰਟੀਆਂ 'ਤੇ ਹੋਵੇਗੀ ਪਾਬੰਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News