ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਨੇ 38 ਸਾਲ ਦੀ ਉਮਰ ’ਚ ਦੁਨੀਆ ਨੂੰ ਕਿਹਾ ਅਲਵਿਦਾ

Tuesday, Aug 24, 2021 - 10:22 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੀ ਸ਼ੁੱਕਰਵਾਰ ਨੂੰ 38 ਸਾਲ ਦੀ ਉਮਰ ’ਚ ਮੌਤ ਹੋ ਗਈ। ਇਗੋਰ ਵੋਵਕੋਵਿੰਸਕੀ ਨਾਂ ਦੇ ਇਸ ਵਿਅਕਤੀ ਦੀ ਮੌਤ ਸ਼ੁੱਕਰਵਾਰ ਨੂੰ ਰੋਚੈਸਟਰ (ਮਿਨੀਸੋਟਾ) ਦੇ ਮੇਓ ਕਲੀਨਿਕ ’ਚ ਦਿਲ ਦੀ ਬੀਮਾਰੀ ਨਾਲ ਹੋਈ । ਉਸ ਦੀ ਮਾਂ ਸਵੈਟਲਾਨਾ ਵੋਵਕੋਵਿੰਸਕਾ ਮੇਓ ਵਿਖੇ ਇੱਕ ਇੰਟੈਂਸਿਵ ਕੇਅਰ ਯੂਨਿਟ ਨਰਸ ਹੈ, ਨੇ ਉਸ ਦੀ ਮੌਤ ਬਾਰੇ ਫੇਸਬੁੱਕ ’ਤੇ ਪੋਸਟ ਕੀਤਾ। ਵੋਵਕੋਵਿੰਸਕੀ, ਜੋ ਯੂਕਰੇਨ ’ਚ ਪੈਦਾ ਹੋਇਆ ਸੀ, 1989 ’ਚ ਮੇਓ ਕਲੀਨਿਕ ’ਚ ਇਲਾਜ ਦੀ ਮੰਗ ਕਰਨ ਵਾਲੇ ਬੱਚੇ ਵਜੋਂ ਆਇਆ ਸੀ। ਉਹ ਪਿਟੁਟਰੀ ਗ੍ਰੰਥੀ ਦੀ ਸਮੱਸਿਆ ਤੋਂ ਪੀੜਤ ਸੀ। ਇਹ ਵਿਅਕਤੀ ਅਮਰੀਕਾ ’ਚ 7 ​​ਫੁੱਟ, 8.33 ਇੰਚ ਦੀ ਲੰਬਾਈ ਨਾਲ ਸਭ ਤੋਂ ਲੰਬਾ ਆਦਮੀ ਬਣਿਆ, ਜਿਸ ਨੇ ਹੁਣ ਰੋਚੈਸਟਰ ’ਚ ਆਖਰੀ ਸਾਹ ਲਏ। 2010 ’ਚ 27 ਸਾਲਾਂ ਦੀ ਉਮਰ ’ਚ ਵੋਵਕੋਵਿੰਸਕੀ ਨੇ ਨਿਊਯਾਰਕ ਸਿਟੀ ਦੀ ਯਾਤਰਾ ਕੀਤੀ ਅਤੇ ਓਜ਼ ਦੇ ਸ਼ੋਅ ’ਚ ‘ਗਿੰਨੀਜ਼ ਵਰਲਡ ਰਿਕਾਰਡਜ਼’ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਅਮਰੀਕਾ ਦਾ ਸਭ ਤੋਂ ਲੰਬਾ ਜੀਵਤ ਵਿਅਕਤੀ ਐਲਾਨਿਆ ਗਿਆ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਵੱਲੋਂ ਗੰਨੇ ਦੇ ਰੇਟ ’ਚ ਵਾਧੇ ਦਾ ਸਵਾਗਤ, ਕਿਹਾ-ਅੱਗੇ ਵੀ ਕਿਸਾਨ ਪੱਖੀ ਫ਼ੈਸਲੇ ਲੈਂਦੀ ਰਹੇਗੀ ਸਰਕਾਰ

ਉਸ ਨੇ ਵਰਜੀਨੀਆ ਦੇ ਇੱਕ ਸ਼ੈਰਿਫ ਡਿਪਟੀ ਦੇ ਲੰਬੇ ਹੋਣ ਦੇ ਰਿਕਾਰਡ ਨੂੰ ਇੱਕ ਇੰਚ ਦੇ ਇੱਕ-ਤਿਹਾਈ ਫਰਕ ਨਾਲ ਤੋੜਿਆ ਸੀ। ਵੋਵਕੋਵਿੰਸਕੀ ਨੇ 2012 ’ਚ ਵਿਸ਼ੇਸ਼ ਤੌਰ ’ਤੇ ਬਣਾਏ ਗਏ ਜੁੱਤੇ ਦੀ ਅੰਦਾਜ਼ਨ 16,000 ਡਾਲਰ ਦੀ ਲਾਗਤ ਨੂੰ ਪੂਰਾ ਕਰਨ ਲਈ ਇੱਕ ਪਟੀਸ਼ਨ ਜਾਰੀ ਕੀਤੀ ਸੀ। ਉਸ ਸਮੇਂ ਉਸ ਨੇ ਕਿਹਾ ਕਿ ਉਸ ਕੋਲ ਸਾਲਾਂ ਤੋਂ ਅਜਿਹੀ ਜੋੜੀ ਨਹੀਂ ਸੀ, ਜੋ ਉਸ ਦੇ ਪੈਰ ਦੇ ਆਕਾਰ 26, 10 ਈ ਫੁੱਟ ਦੇ ਅਨੁਕੂਲ ਹੋਵੇ। ਉਸ ਵੇਲੇ ਹਜ਼ਾਰਾਂ ਲੋਕਾਂ ਨੇ ਉਸ ਦੀ ਲੋੜ ਨਾਲੋਂ ਦੁੱਗਣੇ ਤੋਂ ਵੱਧ ਦਾਨ ਕੀਤਾ ਸੀ। ਵੋਵਕੋਵਿੰਸਕੀ ਦਾ ਜਨਮ 8 ਸਤੰਬਰ 1982 ਨੂੰ ਯੂਕਰੇਨ ਦੇ ਬਾਰ ’ਚ ਵੋਵਕੋਵਿੰਸਕਾ ਅਤੇ ਓਲੇਕਜ਼ੈਂਡਰ ਲਾਦਾਨ ਦੇ ਘਰ ਹੋਇਆ ਸੀ। ਉਸ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਗਈ ਸੀ। ਵੋਵਕੋਵਿੰਸਕੀ ਦੁਨੀਆ ਦਾ ਸਭ ਤੋਂ ਲੰਬਾ ਮਨੁੱਖ, ਤੁਰਕੀ ਦੇ ਸੁਲਤਾਨ ਕੋਸੇਨ ਨਾਲੋਂ ਲੱਗਭਗ 7 ਇੰਚ ਛੋਟਾ ਸੀ, ਜਿਸ ਨੂੰ 2018 ’ਚ ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨੇ 8 ਫੁੱਟ 2.8 ਇੰਚ ਮਾਪਿਆ ਸੀ।


Manoj

Content Editor

Related News