ਰਾਮ ਰਹੀਮ ਦੇ ਚਰਚੇ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ, ਕਈ ਦੇਸ਼ਾਂ ਨੇ ਕੀਤੀਆਂ ਟਿੱਪਣੀਆਂ

08/29/2017 10:41:27 AM

ਇਸਲਾਮਾਬਾਦ/ਆਸਟਰੇਲੀਆ— ਰਾਮ ਰਹੀਮ ਵਿਵਾਦ ਜਿੱਥੇ ਭਾਰਤ 'ਚ ਇਸ ਸਮੇਂ ਮੁੱਖ ਮੁੱਦਾ ਬਣਿਆ ਹੋਇਆ ਹੈ, ਉੱਥੇ ਹੀ ਇਹ ਵਿਦੇਸ਼ਾਂ 'ਚ ਵੀ ਸੁਰਖੀਆਂ 'ਚ ਹੈ। ਬਹੁਤ ਸਾਰੇ ਦੇਸ਼ਾਂ ਨੇ ਇਸ ਮੁੱਦੇ 'ਚ ਖਾਸ ਰੁਚੀ ਦਿਖਾਈ ਹੈ ਅਤੇ ਆਪਣੀਆਂ ਅਖਬਾਰਾਂ 'ਚ ਇਸ ਦਾ ਜ਼ਿਕਰ ਕੀਤਾ ਹੈ। ਜੇਕਰ ਗੱਲ ਕੀਤੀ ਜਾਵੇ ਗੁਆਂਢੀ ਦੇਸ਼ ਪਾਕਿਸਤਾਨ ਦੀ ਤਾਂ ਇੱਥੇ ਦੀ ਮੀਡੀਆ ਨੇ ਇਸ ਮੁੱਦੇ ਨੂੰ ਖਾਸ ਕਰਕੇ ਛਾਪਿਆ ਹੈ। 'ਡਾਨ' ਅਖਬਾਰ ਨੇ ਰਾਮ ਰਹੀਮ ਨੂੰ ਅਪਰਾਧੀ ਗੁਰੂ ਦੱਸਦਿਆਂ ਸੜਕਾਂ 'ਤੇ ਹੋ ਰਹੇ ਹੰਗਾਮੇ ਦੀ ਤਸਵੀਰ ਛਾਪੀ ਹੈ। 'ਨਿਊਯਾਰਕ ਟਾਈਮਜ਼' 'ਚ ਲਿਖਿਆ ਗਿਆ,''ਅਪਰਾਧਾਂ ਦੇ ਦੋਸ਼ਾਂ ਦੇ ਬਾਵਜੂਦ ਭਾਰਤ 'ਚ ਗੁਰੂਆਂ ਦਾ ਦਬਾਅ ਬਰਕਰਾਰ ਹੈ।'' ਫੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਰਾਮ ਰਹੀਮ ਕਾਰਨ ਜਿੰਨਾ ਸ਼ੋਰ-ਸ਼ਰਾਬਾ ਹੋਇਆ, ਉਸ ਤੋਂ ਲੱਗਦਾ ਹੈ ਕਿ ਇਹ ਤਾਂ ਅਪਰਾਧਾਂ ਦਾ ਗੁਰੂ ਹੈ।
ਆਸਟਰੇਲੀਆ ਆਨਲਾਈਨ ਨੇ ਲਿਖਿਆ,''ਗਲਤ ਕੰਮ ਕਰਨ ਦਾ ਇਕ ਦੋਸ਼ੀ ਜੇਕਰ 200 ਤੋਂ ਵਧੇਰੇ ਰੇਲ ਗੱਡੀਆਂ ਰੋਕ ਸਕਦਾ ਹੈ ਤਾਂ ਇਸ ਨਾਲ ਸਿਰਫ ਪ੍ਰਸ਼ਾਨਕ ਵਿਵਸਥਾ ਦੀ ਕਮਜ਼ੋਰੀ ਦਾ ਸੰਕੇਤ ਮਿਲਦੇ ਹਨ।'' 

PunjabKesari
ਜਰਮਨੀ ਦੇ ਰੇਡੀਓ 'ਚ ਵੀ ਹਰਿਆਣੇ ਦੀ ਗੱਲ ਕੀਤੀ ਗਈ ਤੇ ਇਸ ਦਾ ਜ਼ਿੰਮੇਦਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਠਹਿਰਾਇਆ ਗਿਆ। 
ਲੰਡਨ ਦੇ ਅਖਬਾਰ 'ਇਨਡੀਪੈਂਡਟ' ਨੇ ਵੀ ਇਸ ਨੂੰ 'ਅਪਰਾਧੀ ਗੁਰੂ' ਲਿਖਿਆ ਹੈ ਅਤੇ ਸ਼ੋਰ-ਸ਼ਰਾਬੇ ਨੂੰ ਰੋਕਣ ਦੀ ਅਸਫਲਤਾ ਲਈ ਹਰਿਆਣਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਚੀਨੀ ਮੀਡੀਆ ਦੀਆਂ ਨਜ਼ਰਾਂ ਵੀ ਇਸੇ 'ਤੇ ਹਨ। ਉਨ੍ਹਾਂ ਲਿਖਿਆ,'ਬਾਰੂਦ ਤਾਂ ਪਹਿਲਾਂ ਹੀ ਜਮ੍ਹਾਂ ਹੋ ਚੁੱਕਾ ਸੀ, ਸਿਰਫ ਚਿੰਗਾਰੀ ਦੀ ਦੇਰ ਸੀ ਜੋ ਫੈਸਲੇ ਮਗਰੋਂ ਮਿਲ ਗਈ।''


Related News