ਸ਼੍ਰੀਲੰਕਾ ਦੇ ਨਿਆਂ ਮੰਤਰੀ ਦਾ ਬਿਆਨ, ਕਿਹਾ : ਅਗਲੇ ਸਾਲ ਤੱਕ ਸਾਰੇ ਲਾਪਤਾ ਵਿਅਕਤੀਆਂ ਦੇ ਮਾਮਲੇ ਨਿਪਟਾ ਲਏ ਜਾਣਗੇ
Tuesday, Dec 05, 2023 - 05:27 PM (IST)
ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਨਿਆਂ ਮੰਤਰੀ ਵਿਜੈਦਾਸ ਰਾਜਪਕਸ਼ੇ ਨੇ ਦੱਸਿਆ ਕਿ ਲਿਬਰੇਸ਼ਨ ਟਾਈਗਰਸ ਆਫ਼ ਤਾਮਿਲ ਈਲਮ (ਲਿੱਟੇ) ਖ਼ਿਲਾਫ਼ ਜੰਗ ਸਣੇ ਹੋਰ ਮਾਮਲਿਆਂ 'ਚ ਲਾਪਤਾ ਹੋਏ ਲੋਕਾਂ ਦੀਆਂ 14,000 ਤੋਂ ਵੀ ਵੱਧ ਸ਼ਿਕਾਇਤਾਂ ਦਾ ਛੇਤੀ ਹੀ ਨਿਪਟਾਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਲੀਬੀਆ ਨੇ ਵਾਪਸ ਭੇਜੇ ਨਾਈਜੀਰੀਆ ਤੋਂ ਆਏ 147 ਗੈਰ-ਕਾਨੂੰਨੀ ਪ੍ਰਵਾਸੀ
ਉਨ੍ਹਾਂ ਕਿਹਾ ਕਿ ਲਾਪਤਾ ਹੋਏ ਲੋਕਾਂ ਦੀ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਬਣਾਏ ਗਏ 'ਆਫਿਸ ਆਫ਼ ਮਿਸਿੰਗ ਪਰਸਨਸ' ਵੱਲੋਂ ਹੁਣ ਤੱਕ 4,800 ਮਾਮਲਿਆਂ ਦੀ ਜਾਂਚ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਆਫਿਸ ਵੱਲੋਂ ਅਗਲੇ ਸਾਲ ਤੱਕ ਸਾਰੇ ਮਾਮਲਿਆਂ ਦਾ ਨਿਪਟਾਰਾ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਹ ਆਫਿਸ ਵੀ ਮਾਮਲਿਆਂ ਨੂੰ ਜਲਦੀ ਨਿਪਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ 'ਆਫਿਸ ਆਫ ਮਿਸਿੰਗ ਪਰਸਨਸ' ਦੀ ਸਥਾਪਨਾ ਸਾਲ 2016 'ਚ ਕੀਤੀ ਗਈ ਸੀ, ਜਿਸ ਨੂੰ ਸ਼੍ਰੀਲੰਕਾ ਦੇ ਸਾਰੇ ਲਾਪਤਾ ਹੋਏ ਲੋਕਾਂ ਦੀ ਸਥਿਤੀ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8