ਦੁਨੀਆ ਦੇ ਸਭ ਤੋਂ ਭਾਰੇ ਤੇ ਲੰਮੇ ਜਹਾਜ਼ ਦੀ ਆਵਾਜ਼ ਸੁਣ ਪਾਕਿਸਤਾਨੀਆਂ ’ਚ ਪਈ ਦਹਿਸ਼ਤ

Thursday, Jun 24, 2021 - 04:35 PM (IST)

ਦੁਨੀਆ ਦੇ ਸਭ ਤੋਂ ਭਾਰੇ ਤੇ ਲੰਮੇ ਜਹਾਜ਼ ਦੀ ਆਵਾਜ਼ ਸੁਣ ਪਾਕਿਸਤਾਨੀਆਂ ’ਚ ਪਈ ਦਹਿਸ਼ਤ

ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਲੰਮੇ ਤੇ ਭਾਰੇ ਜਹਾਜ਼ ਏਐੱਨ-225 ਨੇ ਬੁੱਧਵਾਰ ਤਕਰੀਬਨ 10 ਮਹੀਨਿਆਂ ਤਕ ਜ਼ਮੀਨ ’ਤੇ ਰਹਿਣ ਤੋਂ ਬਾਅਦ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਤਕ ਉਡਾਣ ਭਰੀ। ਇਹ ਜਹਾਜ਼ ਅਮਰੀਕੀ ਫੌਜ ਦੀ ਵਾਪਸੀ ਨੂੰ ਦੇਖਦਿਆਂ ਫੌਜੀ ਸਾਜ਼ੋ-ਸਾਮਾਨ ਲੈ ਕੇ ਅਫਗਾਨਿਸਤਾਨ ਤੋਂ ਵਾਪਸ ਆਇਆ ਸੀ। ਇਸ ਜਹਾਜ਼ ਦੀ ਆਵਾਜ਼ ਸੁਣ ਕੇ ਪਾਕਿਸਤਾਨੀਆਂ ’ਚ ਦਹਿਸ਼ਤ ਪੈਦਾ ਹੋ ਗਈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਗਸਤ 2020 ’ਚ ਇਸ ਦੈਂਤਾਕਾਰੀ ਆਕਾਰ ਦੇ ਜਹਾਜ਼ ਦੀ ਉਡਾਣ ਨੂੰ ਰੋਕ ਦਿੱਤਾ ਗਿਆ ਸੀ। ਰੂਸ ’ਚ ਬਣੇ ਅੰਤੋਨੋਵ ਐੱਨ-225 ਜਹਾਜ਼ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਗੋਸਤੋਮੇਲ ਅੰਤੋਨੋਵ ਏਅਰਪੋਰਟ ਤੋਂ ਉਡਾਣ ਭਰੀ। ਇਹ ਜਹਾਜ਼ ਅਫਗਾਨਿਸਤਾਨ ਆਇਆ ਤੇ ਉਥੋਂ ਫੌਜੀ ਸਾਜ਼ੋ-ਸਾਮਾਨ ਲੈ ਕੇ ਕਰਾਚੀ ਪਹੁੰਚਿਆ।

ਇਹ ਵੀ ਪੜ੍ਹੋ : ‘ਮੇਡ ਇਨ ਚਾਈਨਾ’ ਵੈਕਸੀਨ ’ਤੇ ਉੱਠੇ ਸਵਾਲ, ਜਿਹੜੇ ਦੇਸ਼ਾਂ ’ਚ ਲੱਗੀ, ਤੇਜ਼ੀ ਨਾਲ ਫੈਲ ਰਿਹੈ ਕੋਰੋਨਾ

ਤਕਰੀਬਨ 6,40,000 ਟਨ ਵਜ਼ਨੀ ਇਹ ਜਹਾਜ਼ ਦੇਖਣ ’ਚ ਬਿਲਕੁਲ ਦੈਂਤ ਵਾਂਗ ਲੱਗ ਰਿਹਾ ਹੈ। ਇਸ ਸਭ ਤੋਂ ਲੰਬੇ ਤੇ ਸਭ ਤੋਂ ਭਾਰੀ ਜਹਾਜ਼ ਦਾ ਨਿਰਮਾਣ ਸਾਲ 1980 ਦੇ ਦਹਾਕੇ ’ਚ ਸੋਵੀਅਤ ਸੰਘ ਨੇ ਕੀਤਾ ਸੀ। ਇਸ ਨੇ ਸਭ ਤੋਂ ਪਹਿਲਾਂ ਦਸੰਬਰ 1988 ’ਚ ਪਹਿਲੀ ਵਾਰ ਉਡਾਣ ਭਰੀ ਸੀ। ਇਸ ਨੂੰ ਐਮਰਜੈਂਸੀ ਤੇ ਰਾਹਤ ਪ੍ਰਬੰਧਨ ਦੇ ਕੰਮ ’ਚ ਲਾਇਆ ਜਾਂਦਾ ਹੈ। ਇਸ ਵੱਡ ਆਕਾਰੀ ਜਹਾਜ਼ ਅਕਸਰ ਪੱਛਮੀ ਏਸ਼ੀਆ ’ਚ ਫੌਜੀ ਸਾਜ਼ੋ ਸਾਮਾਨ ਲੈ ਕੇ ਵੀ ਜਾਂਦਾ ਹੈ। ਇਹ ਜਹਾਜ਼ ਐਮਰਜੈਂਸੀ ’ਚ ਵਿੰਡ ਟਰਬਾਈਨ ਬਲੇਡ, ਜਨਰੇਟਰ ਤੇ ਮੈਡੀਕਲ ਸਾਮਾਨ ਤਕ ਲੈ ਕੇ ਜਾ ਚੁੱਕਾ ਹੈ। ਇਸ ਜਹਾਜ਼ ਦੇ ਪਰਾਂ ਦਾ ਆਕਾਰ 88.4 ਮੀਟਰ ਤੇ ਉਚਾਈ ਤਕਰੀਬਨ 18.2 ਮੀਟਰ ਹੈ। ਜ਼ਿਕਰਯੋਗ ਹੈ ਕਿ ਇਸ ਜਹਾਜ਼ ’ਚੋਂ ਸਾਮਾਨ ਉਤਾਰਨ ’ਚ ਹੀ 10 ਘੰਟੇ ਲੱਗ ਗਏ ਸਨ।


author

Manoj

Content Editor

Related News