ਲਾਹੌਰ ’ਚ ਪੰਜਾਬ ਬਾਰ ਐਸੋਸੀਏਸ਼ਨ ਦੇ ਸਕੱਤਰ ਦਾ ਗੋਲੀ ਮਾਰ ਕੇ ਕਤਲ

Sunday, Jul 24, 2022 - 03:54 PM (IST)

ਲਾਹੌਰ ’ਚ ਪੰਜਾਬ ਬਾਰ ਐਸੋਸੀਏਸ਼ਨ ਦੇ ਸਕੱਤਰ ਦਾ ਗੋਲੀ ਮਾਰ ਕੇ ਕਤਲ

ਗੁਰਦਾਸਪੁਰ/ਲਾਹੌਰ (ਵਿਨੋਦ)-ਬੀਤੀ ਦੇਰ ਰਾਤ ਲਾਹੌਰ ਦੇ ਪੰਜਾਬ ਬਾਰ ਐਸੋਸੀਏਸ਼ਨ ਦੇ ਸਕੱਤਰ ਦਾ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਐਸੋਸੀਏਸ਼ਨ ਦੇ ਸਕੱਤਰ ਮੁਹੰਮਦ ਅਸ਼ਰਫ਼ ’ਤੇ ਇਹ ਹਮਲਾ ਦੇਰ ਰਾਤ ਲਾਹੌਰ ਦੇ ਬਾਦਾਮੀ ਬਾਗ ਇਲਾਕੇ ’ਚ ਹੋਇਆ। ਸੂਤਰਾਂ ਅਨੁਸਾਰ ਮੁਹੰਮਦ ਅਸ਼ਰਫ ਆਪਣੀ ਕਾਰ ’ਤੇ ਬਾਜ਼ਾਰ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਭੱਜਣ ’ਚ ਸਫ਼ਲ ਹੋ ਗਏ।

ਇਹ ਖਬਰ ਵੀ ਪੜ੍ਹੋ : ਲੁਧਿਆਣਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, ਨੌਜਵਾਨ ਦੀ ਦਰਦਨਾਕ ਮੌਤ


author

Manoj

Content Editor

Related News