ਸੀ. ਓ. 2 ਦੇ ਪੱਧਰ ''ਚ ਕਮੀ ਨੇ ਧਰਤੀ ਦੇ ਜਲਵਾਯੂ ਨੂੰ ਬਦਲਿਆ

11/29/2017 3:37:56 AM

ਲੰਡਨ (ਭਾਸ਼ਾ)—ਵਾਯੂ ਮੰਡਲ 'ਚ ਕਾਰਬਨ ਡਾਇਆਕਸਾਈਡ ਦੇ ਪੱਧਰ ਵਿਚ ਕਮੀ ਨੇ ਲਗਭਗ 10 ਲੱਖ ਸਾਲ ਪਹਿਲਾਂ ਧਰਤੀ ਦੀ ਜਲਵਾਯੂ ਪ੍ਰਣਾਲੀ ਦੇ ਵਰਤਾਅ ਵਿਚ ਇਕ ਮੁੱਢਲਾ ਬਦਲਾਅ ਕੀਤਾ ਸੀ। ਵਿਗਿਆਨੀਆਂ ਨੇ ਪਾਇਆ ਕਿ ਲਗਭਗ 10 ਲੱਖ ਸਾਲ ਪਹਿਲਾਂ ਮਹਾਦੀਪ 'ਚ ਬਰਫ ਦੀਆਂ ਚਾਦਰਾਂ ਦੇ ਵਾਧੇ ਅਤੇ ਉਨ੍ਹਾਂ ਦੇ ਬਦਲਾਅ ਦਾ ਸੁਭਾਅ ਉਨ੍ਹਾਂ ਕਈ ਘਟਨਾਵਾਂ ਦੇ ਅਨੁਸਾਰ ਹੈ, ਜਿਨ੍ਹਾਂ ਨੇ ਅਖੀਰ ਕਾਰਬਨ ਡਾਇਆਕਸਾਈਡ ਦੇ ਪੱਧਰ ਨੂੰ ਗਲੇਸ਼ੀਅਰ ਵਕਫੇ ਦੌਰਾਨ ਘੱਟ ਕੀਤਾ। ਇਸ ਮਿਆਦ ਦੌਰਾਨ ਧਰਤੀ 'ਤੇ ਠੰਡ ਵੱਧ ਸੀ।
ਬ੍ਰਿਟੇਨ ਸਥਿਤ ਸਾਊਥੈਂਪਟਨ ਯੂਨੀਵਰਸਿਟੀ ਦੀ ਅਗਵਾਈ ਵਿਚ ਅਧਿਐਨਕਾਰਾਂ ਨੇ ਪਾਇਆ ਕਿ ਇਹ ਬਦਲਾਅ ਲਗਭਗ ਚਾਰ ਲੱਖ ਸਾਲ ਪਹਿਲਾਂ ਤੱਕ ਚੱਲਿਆ। ਇਸ ਨੂੰ ਮੱਧ ਪ੍ਰਤੀਨੂਤਨ ਯੁੱਗ ਟ੍ਰਾਂਜਿਸ਼ਨ (ਐੱਮ. ਪੀ. ਟੀ.) ਕਿਹਾ ਜਾਂਦਾ ਹੈ। ਯੂਨੀਵਰਸਿਟੀ ਦੇ ਪੋਸਟ ਡਾਕਟਰਲ ਫੇਲੋ ਟਾਮ ਚਕ ਨੇ ਕਿਹਾ ਕਿ ਅੰਟਾਰਕਟਿਕ ਬਰਫ ਵਿਚ ਫਸੇ ਬੁਲਬੁਲਿਆਂ ਤੋਂ ਅਸੀਂ ਜਾਣਿਆ ਕਿ ਵਾਯੂ ਮੰਡਲੀ ਕਾਰਬਨ ਡਾਇਆਕਸਾਈਡ ਵਿਚ ਬਦਲਾਅ ਹਾਲ ਹੀ ਦੇ ਹਿਮ ਯੁੱਗ ਚੱਕਰ ਦੇ ਨਾਲ ਪੂਰਾ ਹੋਇਆ।


Related News