ਪਾਕਿ ''ਚ ਪੁਲਸ ਦੀ ਮਦਦ ਨਾਲ ਕੱਟੜਪੰਥੀਆਂ ਨੇ ਤੋੜੀ ਮਸਜਿਦ, ਵੀਡੀਓ ਵਾਇਰਲ

Friday, Mar 19, 2021 - 09:51 PM (IST)

ਪਾਕਿ ''ਚ ਪੁਲਸ ਦੀ ਮਦਦ ਨਾਲ ਕੱਟੜਪੰਥੀਆਂ ਨੇ ਤੋੜੀ ਮਸਜਿਦ, ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਸ ਸਮੇਂ ਪਾਕਿਸਤਾਨ ਤੋਂ ਬੇਹੱਦ ਹੀ ਸ਼ਰਮਨਾਕ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕੱਟੜਪੰਥੀ ਮੌਲਵੀਆਂ ਦੇ ਨਾਲ ਹਿਸੰਕ ਭੀੜ ਨੇ ਅਹਿਦੀਆ ਭਾਈਚਾਰੇ ਦੀ ਇਕ ਮਸਜਿਦ ਨੂੰ ਤੋੜ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਰਹੀ ਹੈ ਕਿ ਕੱਟੜਪੰਥੀਆਂ ਦੀ ਇਸ ਕਰਤੂਤ 'ਚ ਪੁਲਸ ਨੇ ਪੂਰੀ ਮਦਦ ਕੀਤੀ। ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਗੁਜਰਾਂਵਾਲਾ ਜ਼ਿਲੇ ਦੇ ਗਾਰਮੋਲਾ ਵਿਕਰਨ ਪਿੰਡ ਦੀ ਹੈ।

 

 

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੱਟੜਪੰਥੀ ਮੌਲਵੀਆਂ ਦੇ ਨਾਲ ਇਕ ਵੱਡੀ ਭੀੜ ਅਹਿਮਦੀਆਂ ਭਾਈਚਾਰੇ ਦੀ ਮਸਜਿਦ 'ਤੇ ਪਹੁੰਚੀ। ਭੀੜ ਦੇ ਨਾਲ ਪੁਲਸ ਵੀ ਮੌਜੂਦ ਸੀ ਤੇ ਉਹ ਉਸਦੀ ਮਦਦ ਕਰ ਰਹੀ ਸੀ। ਹਿੰਸਕ ਭੀੜ ਨੇ ਮਸਜਿਦ ਦੀਆਂ ਮੀਨਾਰਾਂ ਤੇ ਗੁੰਬਦ ਨੂੰ ਤੋੜ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੂਫਾਨ ਆਇਆ ਤੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਸਰਕਾਰ ਦਾ ਵਿਰੋਧ ਹੋ ਰਿਹਾ ਹੈ।

ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News