ਰਾਸ਼ਟਰਮੰਡਲ ਦਿਵਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਵੇਗੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II

03/12/2022 8:30:08 PM

ਲੰਡਨ-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਸੋਮਵਾਰ ਨੂੰ ਲੰਡਨ 'ਚ ਵੈਸਟਮਿੰਸਟਰ ਐਬੇ 'ਚ ਸਾਲਾਨਾ ਰਾਸ਼ਟਰਮੰਡਲ ਦਿਵਸ ਸਮਾਰੋਹ 'ਚ ਸ਼ਾਮਲ ਨਹੀਂ ਹੋਵੇਗੀ। ਇਹ ਜਾਣਕਾਰੀ ਬਕਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਦਿੱਤੀ। 95 ਸਾਲਾ ਮਹਾਰਾਣੀ 14 ਮਾਰਚ ਨੂੰ ਸ਼ਾਨਦਾਰ ਸਮਾਰੋਹ 'ਚ ਸ਼ਾਮਲ ਹੋਣ ਵਾਲੀ ਸੀ। ਐਲਿਜ਼ਾਬੇਥ II ਦੇ ਪਿਛਲੇ ਮਹੀਨੇ ਕੋਵਿਡ-19 ਨਾਲ ਇਨਫੈਕਟਿਡ ਹੋਣ ਤੋਂ ਬਾਅਦ ਇਹ ਅਜਿਹਾ ਇਕ ਵੱਡਾ ਪ੍ਰੋਗਰਾਮ ਸੀ ਜਿਸ 'ਚ ਉਹ ਸ਼ਾਮਲ ਹੋਣ ਵਾਲੀ ਸੀ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਨੂੰ ਪੱਛਮੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਬਕਿੰਘਮ ਪੈਲੇਸ ਨੇ ਐਲਿਜ਼ਾਬੇਥ II ਦੀ ਗੈਰ-ਹਾਜ਼ਰੀ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ ਪਰ ਇਹ ਉਨ੍ਹਾਂ ਦੀ ਖ਼ਰਾਬ ਸਿਹਤ ਨਾਲ ਸਬੰਧਿਤ ਨਹੀਂ ਮੰਨਿਆ ਜਾ ਰਿਹਾ ਹੈ ਸਗੋਂ ਇਹ ਬਰਕਸ਼ਾਇਰ ਦੇ ਵਿੰਡਸਰ ਕੈਸਲ ਸਥਿਤ ਰਿਹਾਇਸ਼ ਤੋਂ ਲੰਡਨ ਤੱਕ ਦੀ ਯਾਤਰਾ ਤੋਂ ਬਚਣ ਦੇ ਲਈ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਦੇ ਬੇਟੇ ਅਤੇ ਉੱਤਰਾਧਿਕਾਰੀ, ਰਾਜਕੁਮਾਰ ਚਾਰਲਸ ਉਨ੍ਹਾਂ ਦੀ ਨੁਮਾਇੰਦਗੀ ਕਰਨਗੇ। ਬਕਿੰਘਮ ਪੈਲੇਸ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸ਼ਾਹੀ ਪਰਿਵਾਰ ਨਾਲ ਵਿਵਸਥਾਵਾਂ 'ਤੇ ਚਰਚਾ ਕਰਨ ਤੋਂ ਬਾਅਦ, ਮਹਾਰਾਣੀ ਨੇ ਵੇਲਜ਼ ਦੇ ਰਾਜਕੁਮਾਰ ਨੂੰ ਸੋਮਵਾਰ ਨੂੰ ਵੈਸਟਮਿੰਸਟਰ ਐਬੇ 'ਚ ਰਾਸ਼ਟਰਮੰਡਲ ਦਿਵਸ ਪ੍ਰੋਗਰਾਮ 'ਚ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਰੂਸੀ ਫੌਜ ਕੀਵ ਵੱਲ ਵਧੀ, ਯੂਕ੍ਰੇਨ 'ਚ ਹੁਣ ਤੱਕ ਦਾਗੀਆਂ 810 ਮਿਜ਼ਾਈਲਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News