ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਖਤਮ ਹੋਣ ਦਾ ਕੀਤਾ ਐਲਾਨ

03/18/2018 1:52:09 PM

ਕੋਲੰਬੋ (ਬਿਊਰੋ)— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦੇਸ਼ ਵਿਚ ਲਾਗੂ ਐਮਰਜੈਂਸੀ ਨੂੰ ਖਤਮ ਕਰਨ ਲਈ ਐਤਵਾਰ ਨੂੰ ਇਕ ਗਜ਼ਟ ਨੋਟੀਫਿਕੇਸ਼ਨ 'ਤੇ ਦਸਤਖਤ ਕੀਤੇ। ਬੀਤੀ 6 ਮਾਰਚ ਨੂੰ ਕੈਂਡੀ ਜ਼ਿਲੇ ਵਿਚ ਫਿਰਕੂ ਦੰਗਿਆਂ ਮਗਰੋਂ ਪੂਰੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸਿਰੀਸੇਨਾ ਦੇ ਸਕੱਤਰ ਆਸਟਿਨ ਫਰਨਾਡੋ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਭਾਰਤ ਅਤੇ ਜਾਪਾਨ ਦੌਰੇ ਤੋਂ ਪਰਤਣ ਮਗਰੋਂ ਉਨ੍ਹਾਂ ਨੇ ਨੋਟੀਫਿਕੇਸ਼ਨ 'ਤੇ ਦਸਤਖਤ ਕੀਤੇ। ਸਿਰੀਸੇਨਾ ਨੇ ਟਵੀਟ ਕਰ ਕੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸ਼ਨੀਵਾਰ ਅੱਧੀ ਰਾਤ ਤੋਂ ਐਮਰਜੈਂਸੀ ਹਟਾਉਣ ਦੇ ਨਿਰਦੇਸ਼ ਦੇ ਦਿੱਤੇ ਹਨ।

ਗੌਰਤਲਬ ਹੈ ਕਿ ਸ਼੍ਰੀਲੰਕਾ ਵਿਚ ਸਰਕਾਰੀ ਸੁਰੱਖਿਆ ਬਲਾਂ ਅਤੇ ਤਮਿਲ ਟਾਈਗਰ ਦੇ ਬਾਗੀਆਂ ਵਿਚਕਾਰ ਗ੍ਰਹਿ ਯੁੱਧ ਖਤਮ ਹੋਣ ਦੇ 30 ਸਾਲ ਬਾਅਦ ਦੇਸ਼ ਵਿਚ ਪਹਿਲੀ ਵਾਰੀ ਐਮਰਜੈਂਸੀ ਲਗਾਈ ਗਈ ਸੀ।


Related News