ਕਾਤਲਾਂ ਨੂੰ ਪ੍ਰੇਰਿਤ ਕਰ ਰਹੇ ਹਨ ਰਾਸ਼ਟਰਪਤੀ ਟਰੰਪ : ਅਮਰੀਕੀ ਗਾਇਕ

08/05/2019 5:07:21 PM

ਲਾਸ ਏਂਜਲਸ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਨਿੰਦਕਾਂ 'ਚੋਂ ਇਕ ਮੰਨੇ ਜਾਣ ਵਾਲੇ ਗਾਇਕ ਜਾਨ ਲਿਜੇਂਡ ਨੇ ਅਲ ਪਾਸੋ ਤੇ ਉਹਾਯੋ 'ਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਇਕ ਵਾਰ ਦੁਬਾਰਾ ਟਰੰਪ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਹੈ ਕਿ ਉਹ 'ਕਤਲਾਂ ਨੂੰ ਪ੍ਰੇਰਿਤ ਕਰਦੇ ਹਨ।'

ਗਾਇਕ ਨੇ ਲੜੀਵਾਰ ਟਵੀਟ ਕਰਕੇ ਰਾਸ਼ਟਰਪਤੀ ਨੂੰ ਇਸ ਸਮੱਸਿਆ ਦਾ ਹਿੱਸਾ ਦੱਸਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਅਲ ਪਾਸੋ ਤੇ ਡੇਟਾਨ ਦੀ ਘਟਨਾ ਨਾਲ ਮੈਨੂੰ ਦੁੱਖ ਹੋ ਰਿਹਾ ਹੈ। ਸਾਡਾ ਦੇਸ਼ ਅਕਸਰ ਅਜਿਹੇ ਦੁੱਖ ਝੱਲ ਰਿਹਾ ਹੈ ਤੇ ਸਾਡੇ ਨੇਤਾਵਾਂ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਹਥਿਆਰਾਂ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰੋ ਤੇ ਅਜਿਹੇ ਅੱਤਵਾਦੀਆਂ ਨੂੰ ਪ੍ਰੇਰਿਤ ਕਰਨ ਵਾਲੀ ਰਾਸ਼ਟਰਵਾਦ ਦੀ ਵਿਚਾਰਧਾਰਾ ਨਾਲ ਲੜੋ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਰਾਸ਼ਟਰਪਤੀ ਦੀਆਂ ਅਜਿਹੀਆਂ ਨਸਲੀ ਟਿੱਪਣੀਆਂ ਤੇ ਉਨ੍ਹਾਂ ਦੀਆਂ ਕੱਟੜ ਨੀਤੀਆਂ ਦੀ ਨਿੰਦਾ ਕਰਦੇ ਹਾਂ ਤਾਂ ਇਹ ਕੋਈ ਸਿਆਸੀ ਖੇਡ ਨਹੀਂ ਹੁੰਦੀ ਹੈ ਬਲਕਿ ਇਹ ਲੋਕਾਂ ਦੇ ਜੀਵਨ ਤੇ ਮੌਤ ਨਾਲ ਜੁੜਿਆ ਹੁੰਦਾ ਹੈ। ਉਹ (ਟਰੰਪ) ਇਸ ਸਮੱਸਿਆ ਦਾ ਹਿੱਸਾ ਹਨ। ਉਨ੍ਹਾਂ ਨੇ ਇਕ ਇੰਟਰਵਿਊ ਦਾ ਵੀਡੀਓ ਵੀ ਪੋਸਟ ਕੀਤਾ, ਜਿਸ 'ਚ ਉਹ ਇਸ ਸਾਲ ਨਿਊਜ਼ੀਲੈਂਡ 'ਚ ਹੋਈ ਗੋਲੀਬਾਰੀ ਤੋਂ ਬਾਅਦ ਟਰੰਪ ਦੀ ਨਿੰਦਾ ਕਰਦੇ ਨਜ਼ਰ ਆ ਰਹੇ ਹਨ।


Baljit Singh

Content Editor

Related News