ਪੋਪ ਨੇ 1500 ਗਰੀਬ ਅਤੇ ਬੇਘਰ ਲੋਕਾਂ ਨੂੰ ਦਿੱਤੀ ਦਾਵਤ

Monday, Nov 18, 2019 - 12:28 AM (IST)

ਪੋਪ ਨੇ 1500 ਗਰੀਬ ਅਤੇ ਬੇਘਰ ਲੋਕਾਂ ਨੂੰ ਦਿੱਤੀ ਦਾਵਤ

ਵੈਟੀਕਨ ਸਿਟੀ - ਪੋਪ ਫ੍ਰਾਂਸੀਸ ਨੇ ਗਰੀਬੀ ਦੇ ਪ੍ਰਤੀ ਉਦਾਸੀਨਤਾ ਦੀ ਨਿੰਦਾ ਕਰਦੇ ਹੋਏ ਵੈਟੀਕਨ 'ਚ ਐਤਵਾਰ ਨੂੰ ਕਰੀਬ 1500 ਗਰੀਬ ਅਤੇ ਬੇਘਰ ਲੋਕਾਂ ਨੂੰ ਦਾਵਤ ਦਿੱਤੀ। ਪੋਪ ਫ੍ਰਾਂਸੀਸ ਨੇ ਦਾਵਤ ਦੇ ਮੱਦੇਨਜ਼ਰ ਸੇਂਟ ਪੀਟਰਸ ਸਕੁਆਇਰ 'ਚ ਲੋਕਾਂ ਨੂੰ ਆਖਿਆ, ਮੇਰੀ ਦੁਆਵਾਂ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਲਗਾਤਾਰ ਬੇਘਰਾਂ ਨੂੰ ਸਖਤ ਉਮੀਦ ਦੇ ਕੇ ਇਕਜੁੱਟਤਾ ਦੀ ਪਹਿਲ ਨੂੰ ਹੱਲਾਸ਼ੇਰੀ ਦਿੱਤੀ ਹੈ। ਵੈਟੀਕਨ 'ਚ ਗਰੀਬੀ ਲੋਕਾਂ ਨੂੰ ਮੁਫਤ ਸਿਹਤ ਸੁਵਿਧਾਵਾਂ ਮੁਹੱਈਆ ਕਰਾ ਰਹੇ ਮੈਡੀਕਲ ਕਰਮੀਆਂ ਦਾ ਧੰਨਵਾਦ ਕਰਦੇ ਹੋਏ ਪੋਪ ਨੇ ਆਖਿਆ ਕਿ ਹਾਲ ਹੀ 'ਚ ਮੈਂ ਗਰੀਬੀ 'ਤੇ ਕੁਝ ਅੰਕੜੇ ਦੇਖੇ। ਉਹ ਤੁਹਾਨੂੰ ਪਰੇਸ਼ਾਨ ਕਰ ਦੇਣਗੇ, ਗਰੀਬਾਂ ਦੇ ਪ੍ਰਤੀ ਸਮਾਜ ਦੀ ਉਦਾਸੀਨਤਾ ਨੂੰ ਦੇਖ ਕੇ।

PunjabKesari

ਦੱਸ ਦਈਏ ਕਿ ਉਥੇ ਦੂਜੇ ਪਾਸੇ ਵੈਨਿਸ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ। ਅਸਲ 'ਚ ਸਮੁੰਦਰ ਦਾ ਪਾਣੀ ਸ਼ਹਿਰ 'ਚ ਦਾਖਲ ਹੋ ਗਿਆ, ਜਿਸ ਨਾਲ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ। ਇਕ ਹਫਤੋਂ ਵੀ ਘੱਟ ਸਮੇਂ 'ਚ ਤੀਜੀ ਵਾਰ ਹੜ੍ਹ ਦੀ ਸਮੱਸਿਆ ਕਾਰਨ ਅਧਿਕਾਰੀਆਂ ਨੇ ਸ਼ਹਿਰ 'ਚ ਐਮਰਜੰਸੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।


author

Khushdeep Jassi

Content Editor

Related News