ਰਨਵੇ ਤੋਂ ਫਿਸਲ ਕੇ ਘਾਹ ''ਤੇ ਡਿੱਗਿਆ ਅਮਰੀਕੀ ਏਅਰਲਾਈਨਜ਼ ਦਾ ਜਹਾਜ਼, ਵਾਲ-ਵਾਲ ਬਚੇ ਯਾਤਰੀ

Friday, Jan 19, 2024 - 01:06 PM (IST)

ਰਨਵੇ ਤੋਂ ਫਿਸਲ ਕੇ ਘਾਹ ''ਤੇ ਡਿੱਗਿਆ ਅਮਰੀਕੀ ਏਅਰਲਾਈਨਜ਼ ਦਾ ਜਹਾਜ਼, ਵਾਲ-ਵਾਲ ਬਚੇ ਯਾਤਰੀ

ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਦੇ ਰੋਚੈਸਟਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਬਰਫ਼ਬਾਰੀ ਕਾਰਨ ਰਨਵੇ ਤੋਂ ਫਿਸਲ ਕੇ ਘਾਹ 'ਤੇ ਜਾ ਡਿੱਗਿਆ। ਐਮਬਰੇਅਰ ਈ145 ਜਹਾਜ਼ ਵਿੱਚ 50 ਯਾਤਰੀ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਜਹਾਜ਼ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ ਅਤੇ ਸ਼ਾਮ 4 ਵਜੇ ਦੇ ਕਰੀਬ ਰੋਚੈਸਟਰ ਵਿੱਚ ਉਤਰਿਆ ਸੀ। ਗਨੀਮਤ ਰਹੀ ਕੇ ਇਸ ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਰੋਚੈਸਟਰ ਹਵਾਈ ਅੱਡੇ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਏਅਰਲਾਈਨਜ਼ ਦੀ ਉਡਾਣ ਘਾਹ 'ਤੇ ਫਿਸਲਣ ਤੋਂ ਪਹਿਲਾਂ ਮੁੱਖ ਰਨਵੇਅ 'ਤੇ ਸੁਰੱਖਿਅਤ ਲੈਂਡ ਹੋਈ ਸੀ। 

ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

PunjabKesari

ਇਕ ਯਾਤਰੀ ਨੇ 'ਐਕਸ' 'ਤੇ ਲਿਖਿਆ, 'ਮੇਰਾ ਅਮਰੀਕਨ ਏਅਰ ਦਾ ਜਹਾਜ਼ @ROCAirport 'ਤੇ ਰਨਵੇ ਤੋਂ ਫਿਸਲ ਕੇ ਘਾਹ ਵਿਚ ਡਿੱਗ ਪਿਆ। ਹੈਪੀ ਲੈਂਡਿੰਗ।' ਉਸੇ ਵਿਅਕਤੀ ਵੱਲੋਂ ਪੋਸਟ ਕੀਤੀ ਗਈ ਇੱਕ ਹੋਰ ਵੀਡੀਓ ਵਿੱਚ ਯਾਤਰੀਆਂ ਨੂੰ ਫਾਇਰਫਾਈਟਰ ਦੀ ਸਹਾਇਤਾ ਨਾਲ ਇੱਕ ਬਰਫੀਲੇ ਖੇਤ ਦੇ ਵਿਚਕਾਰ ਇੱਕ ਪੌੜੀ ਤੋਂ ਹੇਠਾਂ ਉਤਰਦੇ ਹੋਏ ਦਿਖਾਇਆ ਗਿਆ ਹੈ। ਮੋਨਰੋ ਕਾਉਂਟੀ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਬੱਸ ਰਾਹੀਂ ਟਰਮੀਨਲ ਤੱਕ ਲਿਜਾਇਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅਮਰੀਕੀ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ, "ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਆਪਣੇ ਗਾਹਕਾਂ ਤੋਂ ਉਨ੍ਹਾਂ ਦੇ ਅਨੁਭਵ ਲਈ ਮੁਆਫੀ ਮੰਗਦੇ ਹਾਂ।"

 

ਇਹ ਵੀ ਪੜ੍ਹੋ: US 'ਚ 30 ਕਿਲੋ ਕੋਕੀਨ ਨਾਲ ਫੜੀ ਗਈ ਭਾਰਤੀ ਮੂਲ ਦੀ ਜਗਰੂਪ, ਕੈਨੇਡਾ 'ਚ ਤਸਕਰੀ ਦੀ ਕਬੂਲੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News