ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ, ਕਿਹਾ- ਨਮਕ ਤੇ ਸਿਰਕਾ ਲਾ ਕੇ ਖਾਵਾਂਗਾ ਅੱਤਵਾਦੀਆਂ ਦਾ ਕਲੇਜਾ

04/24/2017 3:51:20 PM

ਮਨੀਲਾ— ਦੁਨੀਆ ਭਰ ਵਿਚ ਅੱਤਵਾਦ ਦੀਆਂ ਵਧਦੀਆਂ ਘਟਨਾਵਾਂ ਤੋਂ ਹਰ ਕੋਈ ਪਰੇਸ਼ਾਨ ਹੈ। ਅੱਤਵਾਦੀ ਹਮਲੇ ਬਹੁਤ ਭਿਆਨਕ ਹੁੰਦੇ ਹਨ, ਜਿਸ ''ਚ ਬੇਕਸੂਰ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਜਾਂਦਾ ਹੈ। ਹਾਲ ਹੀ ''ਚ ਬਹੁਤ ਸਾਰੀਆਂ ਅੱਤਵਾਦੀ ਘਟਨਾਵਾਂ ਵਾਪਰੀਆਂ। ਇਹ ਹੀ ਕਾਰਨ ਹੈ ਕਿ ਹੁਣ ਸਾਰੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਅੱਤਵਾਦ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਿਗੋ ਦੁਤਰਤੇ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਅੱਤਵਾਦੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। 
ਦੁਤਰਤੇ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਲੋਕਾਂ ਦਾ ਸਿਰ ਕਲਮ ਕਰਨ ਵਾਲਿਆਂ ਵਿਰੁੱਧ ਉਨ੍ਹਾਂ ਤੋਂ 50 ਗੁਣਾ ਵਧ ਬੇਰਹਿਮ ਹੋ ਸਕਦੇ ਹਨ। ਦੁਤਰਤੇ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਦਾ ਮੂਡ ਖਰਾਬ ਹੋਵੇ ਅਤੇ ਉਸ ਸਮੇਂ ਅੱਤਵਾਦੀ ਉਨ੍ਹਾਂ ਦੇ ਸਾਹਮਣੇ ਆਉਣ ਤਾਂ ਉਹ ਉਨ੍ਹਾਂ ''ਤੇ ਨਮਕ ਅਤੇ ਸਿਰਕਾ ਲਾ ਕੇ ਉਨ੍ਹਾਂ ਦਾ ਕਲੇਜਾ ਖਾ ਲੈਣਗੇ। ਰਾਸ਼ਟਰਪਤੀ ਇਕ ਪ੍ਰੋਗਰਾਮ ''ਚ ਬੋਲ ਰਹੇ ਸਨ। ਉਨ੍ਹਾਂ ਦੀ ਗੱਲ ਸੁਣ ਕੇ ਪ੍ਰੋਗਰਾਮ ''ਚ ਮੌਜੂਦ ਲੋਕ ਹੱਸ ਪਏ। ਉਨ੍ਹਾਂ ਨੇ ਵਿਚ ਹੀ ਟੋਕਦੇ ਹੋਏ ਕਿਹਾ ਕਿ ਇਹ ਮਜ਼ਾਕ ਨਹੀਂ ਹੈ। ਦੁਤਰਤੇ ਨੇ ਫੌਜੀਆਂ ਨੂੰ ਬੋਹੋਲ ਦੇ ਸੈਂਟਰਲ ਰਿਜ਼ਾਰਟ ''ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ। ਦੱਸਣ ਯੋਗ ਹੈ ਕਿ ਦੁਤਰਤੇ ਦਾ ਅਕਸ ਸਖਤ ਨੇਤਾ ਵਾਲਾ ਹੈ, ਉਹ ਪਿਛਲੇ ਸਾਲ ਵੀ ਗੈਰ-ਕਾਨੂੰਨੀ ਡਰੱਗਜ਼, ਭ੍ਰਿਸ਼ਟਾਚਾਰ ਦੇ ਮੁੱਦੇ ''ਤੇ ਹੀ ਚੋਣ ਜਿੱਤੇ ਸਨ।

Tanu

News Editor

Related News