ਪਾਕਿ ਪੁਲਸ ਨੇ ਜੇਹਲਮ ’ਚ ਅਹਿਮਦੀਆਂ ਫਿਰਕੇ ਦੇ ਪੂਜਾ ਸਥਾਨ ਦੇ ਡੇਗੇ ਮੀਨਾਰ

Tuesday, Jul 18, 2023 - 05:48 PM (IST)

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਰਾਜ ਪੰਜਾਬ ਦੇ ਜੇਹਲਮ ਜ਼ਿਲੇ ’ਚ ਪੁਲਸ ਨੇ 15-16 ਜੁਲਾਈ ਦੀ ਰਾਤ ਨੂੰ ਕਾਲਾ ਗੁਜ਼ਰਾਨ ’ਚ ਇਕ ਅਹਿਮਦੀਆਂ ਪੂਜਾ ਸਥਾਨ ’ਤੇ ਬਣੇ ਮੀਨਾਰਾਂ ਨੂੰ ਗੈਰ-ਕਾਨੂੰਨੀ ਐਲਾਨ ਕਰ ਕੇ ਡਿਗਾ ਦਿੱਤਾ। ਸੂਤਰਾਂ ਅਨੁਸਾਰ ਤਹਿਰੀਕ-ਏ-ਲਬੈਈਕ ਪਾਕਿਸਤਾਨ (ਟੀ. ਐੱਲ. ਪੀ.) ਦੀ ਸਥਾਨਕ ਲੀਡਰਸ਼ਿਪ ਵੱਲੋਂ ਧਮਕੀਆਂ ਦੇ ਬਾਅਦ ਇਹ ਕਾਰਵਾਈ ਕੀਤੀ ਗਈ। ਸਥਾਨਕ ਟੀ. ਐੱਲ. ਪੀ. ਨੇਤਾ ਅਸੀਮ ਅਸਫ਼ਾਕ ਰਿਜਵੀਂ ਨੇ ਜੇਹਲਮ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਸ ਮੁਖੀ ਨੂੰ ਧਮਕੀ ਦਿੱਤੀ ਸੀ ਕਿ ਜਦ ਪ੍ਰਸ਼ਾਸਨ ਨੇ 10 ਮੁਹਰਮ ਤੱਕ ਮੀਨਾਰ ਨਾ ਡਿਗਾਏ ਤਾਂ ਉਹ ਲੋਕਾਂ ਨੂੰ ਇਕੱਠਾ ਕਰ ਕੇ ਖੁਦ ਹੀ ਇਹ ਕੰਮ ਕਰਨਗੇ।

ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਅਹਿਮਦੀਆਂ ਭਾਈਚਾਰੇ ਦੇ ਇਕ ਬੁਲਾਰੇ ਅਨੁਸਾਰ 14 ਜੁਲਾਈ ਨੂੰ ਕਾਲਾ ਗੁਜ਼ਰਾਨ ਦੇ ਡੀ. ਐੱਸ. ਪੀ. ਨੇ ਸਾਨੂੰ ਤਲਬ ਕੀਤਾ ਸੀ ਅਤੇ ਕਿਹਾ ਸੀ ਕਿ ਮੀਨਾਰ ਖੁਦ ਹੀ ਡਿਗਾ ਦਿਉ ਤਾਂ ਬਿਹਤਰ ਹੈ, ਜਿਸ ’ਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਬਣੇ ਮੀਨਾਰ ਕਿਸੇ ਵੀ ਤਰ੍ਹਾਂ ਨਾਲ ਗੈਰ-ਕਾਨੂੰਨੀ ਨਹੀਂ ਹੈ ਪਰ 15-16 ਜੁਲਾਈ ਦੀ ਰਾਤ ਨੂੰ ਵੱਡੀ ਗਿਣਤੀ ਵਿਚ ਪੁਲਸ ਅਹਿਮਦੀਆਂ ਦੇ ਧਾਰਮਿਕ ਸਥਾਨ ’ਤੇ ਪਹੁੰਚੀ ਅਤੇ ਉੱਥੇ ਹਾਜ਼ਰ ਸ਼ਰਧਾਂਲੂਆਂ ਦੇ ਮੋਬਾਇਲ ਫੋਨ ਜ਼ਬਤ ਕਰ ਲਏ ਗਏ।

ਇਹ ਵੀ ਪੜ੍ਹੋ- ਪੁੱਤ ਹੋਇਆ ਕਪੁੱਤ, ਡੰਡਿਆਂ ਨਾਲ ਕੁੱਟ-ਕੁੱਟ ਮਾਂ ਨੂੰ ਦਿੱਤੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News