ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਅਸਦ ਉਮਰ ਨੂੰ ਪੀ. ਟੀ. ਆਈ. ਦੀ ਲੰਮੀ ਰੈਲੀ ਦੇ ਖ਼ਤਰਿਆਂ ਤੋਂ ਕੀਤਾ ਸੁਚੇਤ

Thursday, Nov 24, 2022 - 12:13 PM (IST)

ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਅਸਦ ਉਮਰ ਨੂੰ ਪੀ. ਟੀ. ਆਈ. ਦੀ ਲੰਮੀ ਰੈਲੀ ਦੇ ਖ਼ਤਰਿਆਂ ਤੋਂ ਕੀਤਾ ਸੁਚੇਤ

ਇਸਲਾਮਾਬਾਦ (ਵਾਰਤਾ)– ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਜਨਰਲ ਸਕੱਤਰ ਅਸਦ ਉਮਰ ਨੂੰ ਪਾਰਟੀ ਦੀ ਲੰਮੀ ਰੈਲੀ (ਲੌਂਗ ਮਾਰਚ) ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਹੈ।

ਡਾਅਨ ਨੇ ਵੀਰਵਾਰ ਨੂੰ ਚਿੱਠੀ ਦੀ ਜਾਣਕਾਰੀ ਦਿੱਤੀ। ਦਿ ਡਾਅਨ ਨੇ ਗ੍ਰਹਿ ਮੰਤਰਾਲੇ ਦੀ ਚਿੱਠੀ ਦੇ ਹਵਾਲੇ ਤੋਂ ਕਿਹਾ ਕਿ ਦੇਸ਼ ਵਿਰੋਧੀ ਤੱਤ ਜਾਂ ਫਿਰ ਕੱਟੜਪੰਥੀ ਨੌਜਵਾਨ ਇਸ ਰੈਲੀ ਦੀਆਂ ਜਨਤਕ ਸਭਾਵਾਂ ਦਾ ਫਾਇਦਾ ਚੁੱਕ ਸਕਦੇ ਹਨ ਤੇ ਹਮਲੇ ਕਰਕੇ ਦੇਸ਼ ’ਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : 'ਜਾਕੋ ਰਾਖੇ ਸਾਈਆਂ...', ਇੰਡੋਨੇਸ਼ੀਆ 'ਚ ਭੂਚਾਲ ਦੇ ਮਲਬੇ 'ਚੋਂ 2 ਦਿਨਾਂ ਮਗਰੋਂ ਜ਼ਿੰਦਾ ਨਿਕਲਿਆ ਬੱਚਾ

ਗ੍ਰਹਿ ਮੰਤਰਾਲੇ ਨੇ ਪੀ. ਟੀ. ਆਈ. ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਤੇ ਰਾਵਲਪਿੰਡੀ ’ਚ 26 ਨਵੰਬਰ ਨੂੰ ਹੋਣ ਵਾਲੀ ਜਨ ਸਭਾ ਨੂੰ ਮੁਲਤਵੀ ਕਰਨ ਲਈ ਉਸ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News