ਇਜ਼ਰਾਈਲ ਖ਼ਿਲਾਫ਼ OIC ਦੀ ਬੈਠਕ ’ਚ ਮੁਸਲਿਮ ਦੇਸ਼ਾਂ ਦੀ ਨਹੀਂ ਬਣੀ ਸਹਿਮਤੀ, ਪਾਕਿ ਦੇ ਰੁਖ਼ ਨੇ ਕੀਤਾ ਹੈਰਾਨ

Monday, May 17, 2021 - 02:56 PM (IST)

ਇਜ਼ਰਾਈਲ ਖ਼ਿਲਾਫ਼ OIC ਦੀ ਬੈਠਕ ’ਚ ਮੁਸਲਿਮ ਦੇਸ਼ਾਂ ਦੀ ਨਹੀਂ ਬਣੀ ਸਹਿਮਤੀ, ਪਾਕਿ ਦੇ ਰੁਖ਼ ਨੇ ਕੀਤਾ ਹੈਰਾਨ

ਇੰਟਰਨੈਸ਼ਨਲ ਡੈਸਕ : ਫਿਲਸਤੀਨੀਆਂ ’ਤੇ ਇਜ਼ਰਾਈਲ ਦੇ ਹਮਲਿਆਂ ਖਿਲਾਫ਼ ਇਸਲਾਮਿਕ ਦੇਸ਼ਾਂ ਦੇ ਸਭ ਤੋਂ ਵੱਡੇ ਸੰਗਠਨ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.)ਦੀ ਸੋਮਵਾਰ ਨੂੰ ਬੈਠਕ ਹੋਈ। ਇਸ ਸੰਗਠਨ ਦੇ ਕੁਲ 57 ਮੈਂਬਰ ਦੇਸ਼ ਹਨ। ਇਸ ਐਮਰਜੈਂਸੀ ਬੈਠਕ ’ਚ ਇਜ਼ਰਾਈਲ ਦੀ ਸਖਤ ਆਲੋਚਨਾ ਕੀਤੀ ਗਈ ਤੇ ਗਾਜ਼ਾ ’ਚ ਤੁਰੰਤ ਹਮਲੇ ਰੋਕਣ ਦੀ ਮੰਗ ਕੀਤੀ ਗਈ, ਹਾਲਾਂਕਿ ਇਜ਼ਰਾਈਲ ਨੂੰ ਲੈ ਕੇ ਇਸਲਾਮਿਕ ਦੇਸ਼ਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸੀ ਤੇ ਇਸ ਦਰਮਿਆਨ ਸਾਰੇ ਮੈਂਬਰ ਦੇਸ਼ਾਂ ’ਚ ਮਤਭੇਦ ਵੀ ਖੁੱਲ੍ਹ ਕੇ ਸਾਹਮਣੇ ਆ ਗਏ। ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.)ਨੇ ਇਜ਼ਰਾਈਲ ਨਾਲ ਰਿਸ਼ਤੇ ਆਮ ਕੀਤੇ ਸਨ ਤੇ ਉਸ ਤੋਂ ਬਾਅਦ ਬਹਿਰੀਨ, ਮੋਰੱਕੋ ਤੇ ਸੂਡਾਨ ਨੇ ਵੀ ਯੂ. ਏ. ਈ. ਦਾ ਅਨੁਸਰਨ ਕੀਤਾ ਸੀ। ਉਥੇ ਹੀ ਮਿਸਰ ਤੇ ਜਾਰਡਨ ਨੇ ਵੀ ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ ਕੀਤੇ ਸਨ। ਇਸਲਾਮਿਕ ਸਹਿਯੋਗ ਸੰਗਠਨ ਦੀ ਮੀਟਿੰਗ ’ਚ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਜ਼ਰਾਈਲ ਨਾਲ ਦੋਸਤੀ ਕਰਨ ਦੇ ਕਦਮ ਨੂੰ ਗਲਤ ਗਰਦਾਨਿਆ।

PunjabKesari

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੈਠਕ ’ਚ ਮੁਸਲਿਮ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਕੁਰੈਸ਼ੀ ਨੇ ਕਿਹਾ ਕਿ ਇਜ਼ਰਾਈਲ ਹਮਲਾਵਰਾਂ ਤੇ ਪੀੜਤ ਫਿਲਸਤੀਨੀਆਂ ਨੂੰ ਬਰਾਬਰ ਸਮਝਣਾ ਗਲਤ ਹੈ। ਮੁਸਲਿਮ ਦੇਸ਼ਾਂ ਨੂੰ ਫਿਲਸਤੀਨੀਆਂ ਲਈ ਇਕਜੁੱਟ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ। ਕੁਰੈਸ਼ੀ ਨੇ ਕਿਹਾ ਕਿ ਹਰ ਦੇਸ਼ ਦੇ ਇਤਿਹਾਸ ’ਚ ਇਕ ਫੈਸਲਾਕੁੰਨ ਫੈਸਲਾ ਹੁੰਦਾ ਹੈ, ਜਿਸ ਨੂੰ ਸਦੀਆਂ ਤਕ ਯਾਦ ਰੱਖਿਆ ਜਾਂਦਾ ਹੈ ਤੇ ਇਹ ਜ਼ਰੂਰੀ ਹੈ ਕਿ ਅਸੀਂ ਇਤਿਹਾਸ ’ਚ ਸਹੀ ਪਾਸੇ ਖੜ੍ਹੇ ਹੋਈਏ।PunjabKesari

ਓ. ਆਈ. ਸੀ. ’ਚ ਫਿਲਸਤੀਨੀਆਂ ਲਈ ਵੱਖਰੇ ਤੌਰ ’ਤੇ ਰਾਸ਼ਟਰ ਬਣਾਉਣ ਤੇ ਪੂਰਬੀ ਯੇਰੂਸ਼ਲਮ ਨੂੰ ਉਸ ਦੀ ਰਾਜਧਾਨੀ ਬਣਾਉਣ ਦੀ ਮੰਗ ਇਕ ਵਾਰ ਫਿਰ ਦੁਹਰਾਈ ਗਈ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਅਲ-ਅਕਸਾ ਮਸਜਿਦ ’ਚ ਇਜ਼ਰਾਈਲੀ ਸੁਰੱਖਿਆ ਬਲਾਂ ਦੀ ਹਿੰਸਾ ਤੇ ਪੂਰਬੀ ਯੇਰੂ਼ਸ਼ਲਮ ਤੋਂ ਫਿਲਸਤੀਨੀਆ ਨੂੰ ਉਨ੍ਹਾਂ ਦੇ ਘਰਾਂ ਤੋਂ ਬੇਦਖਲ ਕਰਨ ਦੀ ਯੋਜਨਾ ਦੀ ਸਖਤ ਨਿੰਦਾ ਕੀਤੀ ਸੀ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਨ ਅਲ ਸਉਦ ਨੇ ਓ. ਆਈ. ਸੀ. ਮੀਟਿੰਗ ’ਚ ਕਿਹਾ ਕਿ ਵਿਸ਼ਵ ਭਾਈਚਾਰੇ ਨੂੰ ਦੋ ਰਾਸ਼ਟਰ ਦੇ ਸਿਧਾਂਤ ਦੇ ਆਧਾਰ ’ਤੇ ਸ਼ਾਤੀ ਸਮਝੌਤਾ ਕਰਨ ਤੇ ਹਿੰਸਾ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਇਜ਼ਰਾਈਲ ਖਿਲਾਫ ਪਾਕਿਸਤਾਨ ਤੇ ਤੁਰਕੀ ਨੇ ਸਭ ਤੋਂ ਹਮਲਾਵਰ ਰੁਖ਼ ਅਖਤਿਆਰ ਕੀਤਾ ।

PunjabKesari

ਮਲੇਸ਼ੀਆ, ਇੰਡੋਨੇਸ਼ੀਆ ਤੇ ਬਰੁਨੇਈ ਨੇ ਵੀ ਐਤਵਾਰ ਨੂੰ ਵੱਖਰੇ ਤੌਰ ’ਤੇ ਬਿਆਨ ਜਾਰੀ ਕੀਤਾ ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਮੰਗ ਕੀਤੀ। ਹਾਲਾਂਕਿ ਇਜ਼ਰਾਈਲ ਨਾਲ ਰਿਸ਼ਤੇ ਬਹਾਲ ਕਰਨ ਵਾਲੇ ਯੂ. ਏ. ਈ. ਦਾ ਰੁਖ਼ ਓਨਾ ਸਖਤ ਨਹੀਂ ਸੀ। ਯੂ. ਏ. ਈ. ਨੇ ਆਪਣੇ ਬਿਆਨ ’ਚ ਪਿਛਲੇ ਸਾਲ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ’ਚ ਹੋਏ ਅਬ੍ਰਾਹਮ ਸਮਝੌਤੇ ਦਾ ਹਵਾਲਾ ਦਿੰਦਿਆਂ ਇਜ਼ਰਾਈਲ ਤੋਂ ਸ਼ਾਂਤੀ ਬਹਾਲੀ ਤੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ। ਓ. ਆਈ. ਸੀ. ਦੀ ਮੀਟਿੰਗ ’ਚ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ਾਮਲ ਹੋਏ ਪਰ ਯੂ. ਏ. ਈ. ਵੱਲੋਂ ਵਿਦੇਸ਼ ਮੰਤਰੀ ਦੀ ਥਾਂ ਇਕ ਜੂਨੀਅਰ ਮੰਤਰੀ ਨੂੰ ਭੇਜਿਆ ਗਿਆ ਸੀ। ਯੂ. ਏ. ਈ. ਦੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਰਈਮ ਅਲ ਹਾਸ਼ਿਮੀ ਨੇ ਕਿਹਾ ਕਿ ਮੱਧ-ਪੂਰਬ ਨੂੰ ਅਸਥਿਰਤਾ ਤੋਂ ਬਚਾਉਣ ਲਈ ਤੱਤਕਾਲ ਤਣਾਅ ਘਟਾਉਣ ਤੇ ਸੰਜਮ ਵਰਤਣ ਦੀ ਜ਼ਰੂਰਤ ਹੈ। ਇਜ਼ਰਾਈਲ ਖਿਲਾਫ ਸੱਦੀ ਗਈ ਇਸ ਬੈਠਕ ’ਚ ਮੈਂਬਰ ਦੇਸ਼ ਇਕ-0ਦੂਸਰੇ ’ਤੇ ਹੀ ਉਂਗਲੀ ਉਠਾਉਦੇ ਨਜ਼ਰ ਆਏ।

PunjabKesari

ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਕਿਹਾ ਕਿ ਅੱਜ ਫਿਲਸਤੀਨੀਆ ਦੇ ਬੱਚਿਆਂ ਦਾ ਕਤਲੇਆਮ ਇਜ਼ਰਾਈਲ ਨਾਲ ਰਿਸ਼ਤੇ ਆਮ ਕਰਨ ਦਾ ਹੀ ਨਤੀਜਾ ਹੈ। ਇਜ਼ਰਾਈਲ ਦੀ ਅਪਰਾਧਿਕ ਚਰਿੱਤਰ ਦੀ ਤੇ ਕਤਲੇਆਮ ਕਰਨ ਵਾਲੀ ਹਕੂਮਤ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਸ ਪ੍ਰਤੀ ਦੋਸਤਾਨਾ ਰੁਖ਼ ਉਸ ਦੇ ਅੱਤਿਆਚਾਰਾਂ ਨੂੰ ਹੋਰ ਵਧਾਏਗਾ। ਜ਼ਰੀਫ ਨੇ ਕਿਹਾ ਕਿ ਕੋਈ ਇਜ਼ਰਾਈਲ ਨੂੰ ਲੈ ਕੇ ਗ਼ਲਤੀ ਨਾ ਕਰੇ। ਇਜ਼ਰਾਈਲ ਸਿਰਫ ਵਿਰੋਧ ਦੀ ਭਾਸ਼ਾ ਹੀ ਸਮਝਦਾ ਹੈ ਤੇ ਫਿਲਸਤੀਨ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ।


author

Manoj

Content Editor

Related News