ਮਿਆਂਮਾਰ ’ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਹੋਇਆ ਵਾਧਾ
Friday, Sep 20, 2024 - 12:43 PM (IST)

ਯਾਂਗੂਨ- ਮਿਆਂਮਾਰ 'ਚ ਸ਼ਕਤੀਸ਼ਾਲੀ ਤੂਫਾਨ 'ਯਾਗੀ' ਕਾਰਨ ਆਏ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 293 ਹੋ ਗਈ ਹੈ, ਜਦਕਿ 89 ਲੋਕ ਅਜੇ ਵੀ ਲਾਪਤਾ ਹਨ। ਸ਼ੁੱਕਰਵਾਰ ਨੂੰ ਸਰਕਾਰੀ ਅਖਬਾਰ ਦੀ ਇਕ ਰਿਪੋਰਟ ਦੇ ਅਨੁਸਾਰ, ਹੜ੍ਹਾਂ ਨੇ ਪੀ ਤਾਵ ਦੇ ਕੇਂਦਰ ਸ਼ਾਸਤ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਖੇਤਰਾਂ ਅਤੇ ਸੂਬਿਆਂ ਦੇ ਕਈ ਕਸਬੇ ਪ੍ਰਭਾਵਿਤ ਕੀਤੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੀਰਵਾਰ ਸਵੇਰ ਤੱਕ, 47,019 ਘਰਾਂ ਦੇ ਲਗਭਗ 1,61,592 ਹੜ੍ਹ ਪ੍ਰਭਾਵਿਤ ਲੋਕਾਂ ਨੇ 425 ਰਾਹਤ ਸ਼ੈਲਟਰਾਂ ’ਚ ਸ਼ਰਨ ਲਈ ਹੈ। ਹੜ੍ਹ ਕਾਰਨ ਲਗਭਗ 7,66,586 ਏਕੜ ਫਸਲ ਵੀ ਡੁੱਬ ਗਈ ਅਤੇ ਇਸ ਦੌਰਾਨ ਲਗਭਗ 1,29,150 ਪਸ਼ੂਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸ਼ਕਤੀਸ਼ਾਲੀ ਤੂਫਾਨ 'ਯਾਗੀ' ਕਾਰਨ ਭਾਰੀ ਮੀਂਹ ਕਾਰਨ ਦੱਖਣੀ ਪੂਰਬੀ ਏਸ਼ੀਆਈ ਦੇਸ਼ 'ਚ ਹੜ੍ਹਾਂ ਨੇ ਤਬਾਹੀ ਮਚਾਈ ਸੀ। ਸਥਾਨਕ ਅਧਿਕਾਰੀ, ਬਚਾਅ ਸੰਸਥਾਵਾਂ ਅਤੇ ਨਿਵਾਸੀ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਸਾਫ਼ ਕਰਨ, ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਹੜ੍ਹ ਪੀੜਤਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡਣ ਲਈ ਸਾਂਝੇ ਤੌਰ 'ਤੇ ਕੰਮ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।